ਗੁਰਦਾਸਪੁਰ (ਵਿਨੋਦ) : ਅਕਸਰ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ ’ਚ ਰਹਿੰਦੇ ਸਿੱਖਿਆ ਵਿਭਾਗ ਦਾ ਇਕ ਹੋਰ ਨਵਾਂ ਅਣਗਹਿਲੀ ਭਰਿਆ ਕਾਰਨਾਮਾ ਸਾਹਮਣੇ ਆਇਆ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਉਸ ਪ੍ਰਿੰਸੀਪਲ ਨੂੰ ਵਿਭਾਗੀ ਕਰਮਚਾਰੀਆਂ ਅਤੇ ਅਧਿਆਪਕਾਂ ਦੇ ਖ਼ਿਲਾਫ਼ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਪੜਤਾਲੀ ਅਫ਼ਸਰ ਨਿਯੁਕਤ ਕਰ ਦਿੱਤਾ ਗਿਆ ਹੈ, ਜੋ ‘ਆਪ’ ਹੀ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮੁਅੱਤਲ ਚੱਲ ਰਿਹਾ ਹੈ। ਮਾਮਲਾ ਇਹ ਹੈ ਕਿ ਜੇਕਰ ਸਿੱਖਿਆ ਵਿਭਾਗ ਦੇ ਕਿਸੇ ਅਧਿਆਪਕ ਜਾਂ ਕਰਮਚਾਰੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਪੜਤਾਲ ਅਜਿਹਾ ਅਧਿਕਾਰੀ ਕਰੇਗਾ, ਜੋ ਖ਼ੁਦ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਿਨ ਇਸ ਅਧਿਕਾਰੀ ਨੂੰ ਸਿੱਖਿਆ ਵਿਭਾਗ ਵੱਲੋਂ ਮੁੜ ਬਹਾਲੀ ਦਾ ਸਟੇਸ਼ਨ ਅਲਾਟ ਕੀਤਾ ਗਿਆ, ਉਸੇ ਦਿਨ ਹੀ ਵਿਭਾਗ ਦੇ ਮੁੱਖ ਦਫ਼ਤਰ ਵਲੋਂ ਪੜਤਾਲ ਅਫ਼ਸਰਾਂ ਦੇ ਪੈਨਲ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲ ਰਿਹੈ 'ਗੰਦਾ ਧੰਦਾ', ਅੰਦਰ ਦੀ ਵੀਡੀਓ ਵਾਇਰਲ
ਮਾਮਲਾ ਇਹ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਥਲੌਰ ਦੇ ਪ੍ਰਿੰਸੀਪਲ ਰਾਮਪਾਲ ਨੂੰ ਵਿਜੀਲੈਂਸ ਵੱਲੋਂ 30 ਨਵੰਬਰ 2022 ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਅਧਿਆਪਕਾਂ ਦੇ ਟ੍ਰੇਨਿੰਗ ਸੈਸ਼ਨ ਦੌਰਾਨ ਕੀਤੀ ਗਈ ਫੰਡਾਂ ਦੀ ਦੁੁਰਵਰਤੋਂ ਨਾਲ ਸਬੰਧਤ ਸੀ। ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪ੍ਰਿੰਸੀਪਲ ਰਾਮਪਾਲ ਨੂੰ ਲਗਭਗ ਡੇਢ ਮਹੀਨੇ ਬਾਅਦ ਦਸੰਬਰ ’ਚ ਅਦਾਲਤ ਵੱਲੋਂ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਅਤੇ ਇਕ ਮਹੀਨਾ ਪਹਿਲਾਂ 26 ਜੁਲਾਈ ਨੂੰ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਉਸ ਨੂੰ ਪੈਂਡਿੰਗ ਜਾਂਚ ਦੀ ਸ਼ਰਤ ’ਤੇ ਮੁੜ ਬਹਾਲ ਕਰ ਦਿੱਤਾ ਗਿਆ। ਦੋ ਦਿਨ ਪਹਿਲਾਂ 28 ਅਗਸਤ ਨੂੰ ਉਸ ਨੂੰ ਸਟੇਸ਼ਨ ਅਲਾਟ ਕਰਦੇ ਹੋਏ ਮੁੜ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਥਲੌਰ ਦਾ ਪ੍ਰਿੰਸੀਪਲ ਥਾਪਿਆ ਗਿਆ।
ਇਹ ਵੀ ਪੜ੍ਹੋ : ਵਿਦੇਸ਼ ਬੈਠੀ ਭੈਣ ਨੂੰ ਭਰਾ ਦੇ ਵਿਆਹ ਦਾ ਸੀ ਗੋਡੇ-ਗੋਡੇ ਚਾਅ, ਸ਼ਗਨ ਤੋਂ ਪਹਿਲਾਂ ਨੌਜਵਾਨ ਨਾਲ ਵਾਪਰੀ ਅਣਹੋਣੀ
ਇਸ ਮੁੜ ਨਿਯੁਕਤੀ ਪੱਤਰ ’ਤੇ ਸਕੱਤਰ ਪੰਜਾਬ ਸਕੂਲ ਸਿੱਖਿਆ ਕਮਲ ਕਿਸ਼ੋਰ ਯਾਦਵ ਦੇ ਹਸਤਾਖ਼ਰ ਹਨ ਜਦ ਕਿ ਇਸੇ ਦਿਨ ਯਾਨੀ 28 ਅਗਸਤ ਨੂੰ ਹੀ ਡੀ. ਪੀ. ਆਈ. ਪੰਜਾਬ ਸਕੂਲ ਸਿੱਖਿਆ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਅਤੇ ਮੁੱਖ ਦਫ਼ਤਰ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਦੇ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਸਬੰਧੀ ਪ੍ਰਿੰਸੀਪਲ ਰੈਂਕ ਦੇ ਅਧਿਕਾਰੀਆਂ ਦੀ ਨਿਯੁਕਤੀ ਸਬੰਧੀ ਇਕ ਹੋਰ ਲਿਸਟ ਜਾਰੀ ਕੀਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਨਿਯੁਕਤ ਗਏ ਇਹ ਅਧਿਕਾਰੀ ਆਪਣੇ-ਆਪਣੇ ਜ਼ਿਲ੍ਹਿਆਂ ’ਚ ਸਿੱਖਿਆ ਵਿਭਾਗ ਨਾਲ ਸਬੰਧਤ ਅਧਿਕਾਰੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਦੇ ਭ੍ਰਿਸ਼ਟਾਚਾਰ ਅਤੇ ਹੋਰ ਸ਼ਿਕਾਇਤਾਂ ਦੀ ਪੜਤਾਲ ਕਰਨਗੇ।
ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ 5 ਪ੍ਰਿੰਸੀਪਲ ਜੋ ਤਫ਼ਤੀਸ਼ੀ ਅਫ਼ਸਰਾਂ ਦੇ ਇਸ ਪੈਨਲ ’ਚ ਸ਼ਾਮਲ ਹਨ, ਉਨ੍ਹਾਂ ’ਚ ਰਾਮਪਾਲ ਦਾ ਨਾਂ ਵੀ ਸ਼ਾਮਲ ਹੈ। ਉਹੀ ਪ੍ਰਿੰਸੀਪਲ ਰਾਮਪਾਲ, ਜੋ ਖ਼ੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਜ਼ਮਾਨਤ ’ਤੇ ਆਇਆ ਹੈ।
ਇਹ ਵੀ ਪੜ੍ਹੋ : ਚੰਨੀ ਸਰਕਾਰ ਵੇਲੇ ਵੰਡੀਆਂ ਗ੍ਰਾਂਟਾਂ ਦੀ ਹੋਵੇਗੀ ਜਾਂਚ, ਵਿਜੀਲੈਂਸ ਨੇ ਇਸ ਸਾਬਕਾ ਵਿਧਾਇਕ ਨੂੰ ਕੀਤਾ ਤਲਬ
ਕੀ ਕਹਿਣਾ ਹੈ ਡੀ. ਪੀ. ਆਈ. ਸੈਕੰਡਰੀ ਦਾ
ਜਦੋਂ ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਡੀ. ਪੀ. ਆਈ. ਸੈਕੰਡਰੀ ਸੰਜੀਵ ਸ਼ਰਮਾ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਧਿਆਨ ’ਚ ਹੀ ਨਹੀਂ ਹੈ ਕਿ ਰਾਮਪਾਲ ਖ਼ਿਲਾਫ਼ ਕੋਈ ਵਿਜੀਲੈਂਸ ਜਾਂ ਵਿਭਾਗੀ ਜਾਂਚ ਚੱਲ ਰਹੀ ਹੈ ਪਰ ਹੁਣ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ ਅਤੇ ਉਹ ਇਸ ਮਾਮਲੇ ’ਚ ਕਾਰਵਾਈ ਕਰਨਗੇ। ਪ੍ਰਿੰਸੀਪਲ ਰੈਂਕ ਦੇ ਜਿਸ ਅਧਿਕਾਰੀ ਨੂੰ ਮੁਅੱਤਲੀ ਤੋਂ ਬਾਅਦ ਮੁੜ ਬਹਾਲੀ ਦਾ ਪੱਤਰ ਸਕੱਤਰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਸ ਦਿਨ ਜਾਰੀ ਕੀਤਾ ਜਾਂਦਾ ਹੈ, ਉਸੇ ਅਧਿਕਾਰੀ ਨੂੰ ਉਸੇ ਤਾਰੀਖ਼ ਨੂੰ ਹੀ ਡੀ. ਪੀ. ਆਈ. ਵੱਲੋਂ ਤਫ਼ਤੀਸ਼ੀ ਅਧਿਕਾਰੀਆਂ ਦੇ ਪੈਨਲ ’ਚ ਲਿਆ ਜਾਂਦਾ ਹੈ ਤਾਂ ਸਵਾਲ ਤਾਂ ਉੱਠਦਾ ਹੈ ਕਿ ਕੀ ਸਕੱਤਰ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਡੀ. ਪੀ. ਆਈ. ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਆਪਸ ’ਚ ਕੋਈ ਤਾਲਮੇਲ ਨਹੀਂ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੂਬੇ 'ਚ ਭਵਿੱਖ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਭਾਜਪਾ 'ਆਪ' ਦੇ ਵਧਦੇ ਗ੍ਰਾਫ ਤੋਂ ਚਿੰਤਤ
NEXT STORY