ਟਾਂਡਾ (ਵੈੱਬ ਡੈਸਕ)— ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਦਾ ਸਟਾ ਲਿੰਕ ਸੈਟੇਲਾਈਟ ਸ਼ੁੱਕਰਵਾਰ ਸ਼ਾਮ ਨੂੰ ਭਾਰਤ ਦੇ ਅਸਮਾਨ ਤੋਂ ਲੰਘਿਆ। ਇਸ ਦੀ ਰੌਸ਼ਨੀ ਪੰਜਾਬ ਦੇ ਟਾਂਡਾ ’ਚ ਵੀ ਵੇਖਣ ਨੂੰ ਮਿਲੀ। ਪੰਜਾਬ ’ਚ ਕਰੀਬ 15 ਮਿੰਟਾਂ ਤੱਕ ਇਹ ਨਜ਼ਾਰਾ ਵੇਖਿਆ ਗਿਆ। ਚਮਕਦੀ ਹੋਈ ਰੌਸ਼ਨੀ ਦੀ ਇਹ ਲਾਈਨ ਹੁਸ਼ਿਆਰਪੁਰ ਦੇ ਟਾਂਡਾ ’ਚ ਵੀ ਵੇਖਣ ਨੂੰ ਮਿਲੀ। ਤਸਵੀਰਾਂ ਅਤੇ ਵੀਡੀਓ ’ਚ ਇਕ ਚਮਕਦੀ ਹੋਈ ਲਕੀਰ ਵਿਖਾਈ ਦਿੱਤੀ। ਅਜਿਹਾ ਲੱਗਿਆ ਜਿਵੇਂ ਅਸਮਾਨ ਤੋਂ ਕੋਈ ਟਰੇਨ ਲੰਘ ਰਹੀ ਹੋਵੇ। ਲੋਕ ਇਸ ਨਜ਼ਾਰੇ ਨੂੰ ਵੇਖ ਕਾਫ਼ੀ ਹੈਰਾਨ ਹੋਏ ਅਤੇ ਇਸ ਦੀਆਂ ਤਸਵੀਰਾਂ ਖਿੱਚਣ ਦੇ ਨਾਲ-ਨਾਲ ਵੀਡੀਓ ਵੀ ਬਣਾਉਣ ਲੱਗੇ, ਜੋਕਿ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ।
ਇਹ ਸਟਾਰ ਲਿੰਕ ਉੱਤਰ ਭਾਰਤ ’ਚ ਸ਼ਾਮ ਤਕਰੀਬਨ 7 ਵਜੇ ਵੇਖਿਆ ਗਿਆ। ਅਸਮਾਨ ’ਚ ਚਮਕਦੀ ਲਕੀਰ ਪੰਜਾਬ ’ਚ ਅੰਮ੍ਰਿਤਸਰ, ਪਠਾਨਕੋਟ ਤੋਂ ਇਲਾਵਾ ਜੰਮੂ ’ਚ ਦਿਸੀ। ਇਹ ਨਜ਼ਾਰਾ ਕਰੀਬ 15 ਮਿੰਟਾਂ ਤੱਕ ਰਿਹਾ। ਇਸ ਤਰ੍ਹਾਂ ਪੈਨਿਕ ਸਥਿਤੀ ਪੈਦਾ ਹੋ ਗਈ। ਸੁਰੱਖਿਆ ਏਜੰਸੀਆਂ ਵੀ ਇਸ ਦਾ ਰਹੱਸ ਜਾਣਨ ਲਈ ਜੁੱਟ ਗਈਆਂ ਸਨ। ਉਥੇ ਹੀ ਜੰਮੂ-ਕਸ਼ਮੀਰ ਪੁਲਸ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ। ਜੰਮੂ-ਜ਼ੋਨ ਦੇ ਏ.ਡੀ.ਜੀ.ਪੁਲਸ ਮੁਕੇਸ਼ ਸਿੰਘ ਨੇ ਦੱਸਿਆ ਕਿ ਇਹ ਸਟਾਰ ਲਿੰਕ ਸੈਟੇਲਾਈਟ ਹੈ, ਜੋ ਭਾਰਤ ਦੇ ਉੱਪਰੋਂ ਲੰਘਿਆ।
ਇਹ ਵੀ ਪੜ੍ਹੋ: ਕਪੂਰਥਲਾ: ਦੋਹਰੇ ਕਤਲਕਾਂਡ ਦਾ ਮਾਮਲਾ ਸੁਲਝਿਆ, ਪੋਤਿਆਂ ਨੇ ਹੀ ਕੀਤਾ ਸੀ ਦਾਦੀ ਤੇ ਪਿਓ ਦਾ ਕਤਲ
ਸੈਟੇਲਾਈਟ ਦੇ ਜ਼ਰੀਏ ਇੰਟਰਨੈੱਟ ਸੁਵਿਧਾ ਦੇਵੇਗੀ ਸਟਾਰ ਲਿੰਕ
ਐਲਨ ਮਸਕ ਦੀ ਕੰਪਨੀ ਪੂਰੇ ਵਿਸ਼ਵ ’ਚ ਸੈਟੇਲਾਈਟ ਦੇ ਜ਼ਰੀਏ ਇੰਟਰਨੈੱਟ ਦੀ ਸੂਵਿਧਾ ਦੇਣ ਜਾ ਰਹੀ ਹੈ। ਇਹ ਕੰਮ ਉਨ੍ਹਾਂ ਦੀ ਕੰਪਨੀ ਸਟਾਰ ਲਿੰਕ ਕਰ ਰਹੀ ਹੈ। ਇਸ ਦੇ ਲਈ ਕਈ ਸੈਟੇਲਾਈਟ ਉਨ੍ਹਾਂ ਨੇ ਅਸਮਾਨ ’ਚ ਪਹੁੰਚਾਏ ਹਨ। ਅਜੇ ਕਈ ਹੋਰ ਸੈਟੇਲਾਈਟ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਐਲਨ ਮਸਕ ਭਾਰਤ ’ਚ ਵੀ ਲੋਕਾਂ ਨੂੰ ਸੈਟੇਲਾਈਟ ਦੇ ਜ਼ਰੀਏ ਇੰਟਰਨੈੱਟ ਦੀ ਸਹੂਲਤ ਉੱਪਲੱਬਧ ਕਰਵਾਉਣ ਨੂੰ ਲੈ ਕੇ ਕੰਮ ਕਰ ਰਹੇ ਹਨ ਪਰ ਅਜੇ ਉਨ੍ਹਾਂ ਨੂੰ ਭਾਰਤ ’ਚ ਲਾਇਸੈਂਸ ਨਹੀਂ ਮਿਲਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਵੀ ਫੇਸਬੁੱਕ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ’ਚ ਸਮਾਂ ਵੀ ਦੱਸਿਆ ਗਿਆ ਹੈ। ਧਰਮਵੀਰ ਗਾਂਧੀ ਨੇ ਲਿਖਿਆ ਹੈ ਕਿ ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ ਅਸਮਾਨ ’ਚ ਇਕ ਤਾਰਿਆਂ ਦੀ ਰੇਲ ਜਿਹੀ ਹੈ, ਉਹ ਕੀ ਹੈ? ਇਹ ਰੇਲ ਸਟਾਰ ਲਿੰਕ ਉੱਪਗ੍ਰਹਿਆਂ ਦੀ ਹੈ, ਜੋਕਿ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਵੱਲੋਂ ਛੱਡੇ ਗਏ ਹਨ। ਇਹ ਉੱਪ ਗ੍ਰਹਿ ਫੋਨ ’ਤੇ ਸਿੱਧਾ ਇੰਟਰਨੈੱਟ ਸੇਵਾਵਾਂ ਦੇਣ ਦਾ ਕੰਮ ਕਰਦੇ ਹਨ। ਇਹ ਰੇਲ ਅਗਲੇ ਕਈ ਦਿਨਾਂ ਤੱਕ ਦਿਸੇਗੀ। ਚਮਕ ਸ਼ੁੱਕਰਵਾਰ ਨਾਲੋਂ ਥੋੜ੍ਹੀ ਘੱਟ ਰਹੇਗੀ। ਤੁਸੀਂ ਪੰਜਾਬ ਲਈ ਸਮਾਂ ਨਾਲ ਦਿੱਤੀਆਂ ਤਸਵੀਰਾਂ ’ਚ ਵੇਖ ਸਕਦੇ ਹੋ।
ਇਹ ਵੀ ਪੜ੍ਹੋ: ਕਾਂਸਟੇਬਲ ਫਰਜ਼ੀਵਾੜਾ ਮਾਮਲਾ, ਜਲੰਧਰ ’ਚ ਪ੍ਰਦਰਸ਼ਨ ਕਰ ਰਹੇ ਮੁੰਡੇ-ਕੁੜੀਆਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਪੂਰਥਲਾ: ਦੋਹਰੇ ਕਤਲਕਾਂਡ ਦਾ ਮਾਮਲਾ ਸੁਲਝਿਆ, ਪੋਤਿਆਂ ਨੇ ਹੀ ਕੀਤਾ ਸੀ ਦਾਦੀ ਤੇ ਪਿਓ ਦਾ ਕਤਲ
NEXT STORY