ਮੋਗਾ, ਬਠਿੰਡਾ ( ਬਿਊਰੋ) - ਸੜਕਾਂ 'ਤੇ ਅਵਾਰਾ ਘੁੰਮਦੇ ਦਿਖਾਈ ਦੇ ਰਹੇ ਪਸ਼ੂ ਆਏ ਦਿਨ ਕਿਸੇ ਨਾ ਕਿਸੇ ਮਾਸੂਮ ਦੀ ਜਾਨ ਲਈ ਖਤਰਾ ਬਣਦੇ ਜਾ ਰਹੇ ਹਨ। ਸੜਕਾਂ 'ਤੇ ਜਾਮ ਲਗਾਈ ਖੜੇ ਪਸ਼ੂਆਂ ਦੀਆਂ ਇਹ ਤਸਵੀਰਾਂ ਮੋਗਾ ਸ਼ਹਿਰ ਦੀਆਂ ਹਨ, ਜਿਥੇ ਹਰ ਗਲੀ ਬਜ਼ਾਰ 'ਚ ਅਵਾਰਾ ਪਸ਼ੂ ਘੁੰਮ ਰਹੇ ਹਨ। ਗੰਦਗੀ ਦੇ ਢੇਰਾਂ 'ਚ ਬੈਠੇ ਇਹ ਪਸ਼ੂ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਮਾਸੂਮ ਬੱਚਿਆਂ ਦਾ ਇਕੱਲੇ ਘਰ ਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਪਸ਼ੂਆਂ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ।
ਪੰਜਾਬ ਦੀ ਇਹ 'ਨਿਕੱਮੀ' ਸਰਕਾਰ ਲੋਕਾਂ ਤੋਂ ਕਾਓ ਸੈਸ ਤਾਂ ਵਸੂਲ ਕਰ ਰਹੀ ਹੈ ਪਰ ਲੋਕਾਂ ਨੂੰ ਇਸ ਦਾ ਫਾਇਦਾ ਨਹੀਂ ਪਹੁੰਚਾਇਆ ਜਾ ਰਿਹਾ। ਉਧਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਤ ਵੇਲੇ ਲੋਕ ਪਸ਼ੂਆਂ ਨੂੰ ਸ਼ਹਿਰ 'ਚ ਛੱਡ ਜਾਂਦੇ ਹਨ। ਇਹ ਤਾਂ ਸੀ ਮੋਗਾ ਦਾ ਹਾਲ ਹੁਣ ਤਾਹਨੂੰ ਦਿਖਾਉਂਦੇ ਹਾਂ ਬਠਿੰਡਾ ਦੀਆਂ ਤਸਵੀਰਾਂ, ਜਿੱਥੇ ਮੋਗਾ ਵਾਂਗ ਹੀ ਅਵਾਰਾਂ ਪਸ਼ੂ ਸੜਕਾਂ 'ਤੇ ਅਜ਼ਾਦ ਘੁੰਮ ਰਹੇ ਹਨ। ਬਠਿੰਡਾ ਦੇ ਹਸਪਤਾਲ 'ਚ ਬੈਠੀ ਇਸ ਲੜਕੀ ਨੂੰ ਅਵਾਰਾ ਪਸ਼ੂਆ ਨੇ ਅਜਿਹਾ ਪਟਕਿਆ ਕਿ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ, ਜਿੱਥੇ ਡਾਕਟਰਾਂ ਨੇ 9 ਟੰਕੇ ਲਗਾ ਕੇ ਉਸ ਦੀ ਜਾਨ ਬਚਾਈ। ਇਹ ਕੋਈ ਇਕ ਮਾਮਲਾ ਨਹੀਂ, ਆਏ ਦਿਨ ਲੋਕ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸਨ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ।
ਪਾਰਟੀ 'ਚ ਚੱਲ ਰਹੇ ਅੰਦਰੂਨੀ ਕਲੇਸ਼ ਤੋਂ ਦੁਖੀ 'ਆਪ' ਆਗੂ ਬਾਜਵਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ
NEXT STORY