ਸੰਗਰੂਰ(ਬਿਊਰੋ)—ਸੰਗਰੂਰ ਦੇ ਧੂਰੀ ਇਲਾਕੇ ਵਿਚ ਅਵਾਰਾ ਪਸ਼ੂਆਂ ਕਾਰਨ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਦਰਅਸਲ ਐਤਵਾਰ ਤੜਕੇ ਇਕ ਟਰੱਕ ਅਚਾਨਕ ਸੜਕ 'ਤੇ ਭਿੜ ਰਹੇ ਅਵਾਰਾ ਪਸ਼ੂਆਂ ਦੀ ਲਪੇਟ 'ਚ ਆ ਗਿਆ ਤੇ ਫਿਰ ਦੁਕਾਨਾਂ 'ਚ ਜਾ ਵੱਜਾ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿਥੇ 3 ਦੁਕਾਨਾਂ ਮਲਬੇ 'ਚ ਬਦਲ ਗਈਆਂ, ਉਥੇ ਹੀ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੁਕਾਨ ਮਾਲਕਾਂ ਮੁਤਾਬਕ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।
ਆਏ ਦਿਨ ਅਵਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਪਤਾ ਨਹੀਂ ਹੁਣ ਤੱਕ ਕਿੰਨੀਆਂ ਹੀ ਜਾਨਾਂ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਜਾ ਚੁੱਕੀਆਂ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਆਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ।
ਚੋਰਾਂ ਨੇ ਗੁਰੂਘਰ ਦੀ ਗੋਲਕ ਨੂੰ ਬਣਾਇਆ ਨਿਸ਼ਾਨਾ, ਉਡਾਈ ਨਕਦੀ (ਵੀਡੀਓ)
NEXT STORY