ਲੁਧਿਆਣਾ : ਸ਼ਹਿਰ 'ਚ ਅਵਾਰਾ ਕੁੱਤਿਆਂ ਨੇ ਕਹਿਰ ਮਚਾਇਆ ਹੋਇਆ ਹੈ। ਇਨ੍ਹਾਂ ਕੁੱਤਿਆਂ ਨੇ ਵੱਖ-ਵੱਖ ਇਲਾਕਿਆਂ 'ਚ ਇੱਕੋ ਦਿਨ 12 ਸਾਲਾ ਬੱਚੇ ਸਮੇਤ 35 ਲੋਕਾਂ ਨੂੰ ਵੱਢਿਆ ਹੈ। ਜਮਾਲਪੁਰ ਇਲਾਕੇ 'ਚ ਤਾਂ ਇਨ੍ਹਾਂ ਕੁੱਤਿਆਂ ਨੇ 4 ਸਾਲਾਂ ਦੇ ਬੱਚੇ ਦਾ ਗਲਾ ਹੀ ਨੋਚ ਲਿਆ ਅਤੇ ਉਸ ਦੇ ਸਿਰ 'ਤੇ ਵੀ ਦੰਦ ਮਾਰ ਛੱਡੇ। ਇਸ ਬਾਰੇ ਜਮਾਲਪੁਰ ਦੇ ਤੀਰਥ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 4 ਸਾਲਾ ਬੇਟਾ ਗੁਰਨੂਰ ਸਿੰਘ ਗਲੀ 'ਚ ਖੇਡ ਰਿਹਾ ਸੀ ਕਿ ਅਚਾਨਕ ਉਸ ਦੇ ਚੀਕਾਂ ਮਾਰਨ ਦੀ ਆਵਾਜ਼ ਆਈ।
ਜਦੋਂ ਉਨ੍ਹਾਂ ਘਰ ਬਾਹਰ ਆ ਕੇ ਦੇਖਿਆ ਤਾਂ ਇਕ ਅਵਾਰਾ ਕੁੱਤੇ ਨੇ ਗੁਰਨੂਰ ਦੇ ਸਿਰ ਨੂੰ ਜਬਾੜੇ 'ਚ ਫੜ੍ਹਿਆ ਹੋਇਆ ਸੀ। ਲੋਕਾਂ ਨੇ ਕੁੱਤੇ ਨੂੰ ਲਾਠੀਆਂ ਨਾਲ ਮਾਰਿਆਂ ਤਾਂ ਉਹ ਭੱਜ ਗਿਆ। ਇਸੇ ਤਰ੍ਹਾਂ ਸਲੇਮ ਟਾਬਰੀ ਦੇ ਹਰਮਿੰਦਰ ਸਿੰਘ ਨੂੰ ਗੱਡੀ ਹੇਠਾਂ ਬੈਠੇ ਕੁੱਤੇ ਨੇ ਬੁਰੀ ਤਰ੍ਹਾਂ ਪੈਰ 'ਤੇ ਵੱਢ ਲਿਆ। ਬਸਤੀ ਜੋਧੇਵਾਲ ਸਥਿਤ ਅਟਲ ਨਗਰ ਦੇ ਹਰਦੀਪ ਸਿੰਘ 'ਤੇ ਕੂੜੇ ਦੇ ਢੇਰ 'ਤੇ ਬੈਠੇ ਕੁੱਤਿਆਂ ਨੇ ਧਾਵਾ ਬੋਲ ਦਿੱਤਾ। ਗੱਲ ਕੀ, ਅਵਾਰਾ ਕੁੱਤੇ ਆਮ ਜਨਤਾ ਲਈ ਲਗਾਤਾਰ ਖਤਰਾ ਬਣ ਰਹੇ ਹਨ ਪਰ ਪ੍ਰਸ਼ਾਸਨ ਵੱਲ ਇਨ੍ਹਾਂ ਦਾ ਕੋਈ ਧਿਆਨ ਨਹੀਂ ਜਾ ਰਿਹਾ।
10 ਜੂਨ ਨੂੰ ਹੈ ਫਤਿਹ ਦਾ ਜਨਮ ਦਿਨ, ਲੰਮੀ ਉਮਰ ਦੀਆਂ ਅਰਦਾਸਾਂ (ਵੀਡੀਓ)
NEXT STORY