ਅੰਮ੍ਰਿਤਸਰ(ਸੰਜੀਵ)— ਅੱਜ ਦੁਪਹਿਰ 3 ਵਜੇ ਦੇ ਕਰੀਬ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ 4 ਸਾਲ ਦੀ ਅਹਾਨਾ ਗਰੋਵਰ ਨੂੰ ਚੂਰ ਬੇਰੀ ਬਾਜ਼ਾਰ ਅੰਦਰੂਨੀ ਭਗਤਾਂਵਾਲਾ 'ਚ ਅਵਾਰਾ ਕੁੱਤਿਆਂ ਨੇ ਜ਼ਖਮੀ ਕਰ ਦਿੱਤਾ। ਅਹਾਨਾ ਦੀਆਂ ਚੀਕਾਂ ਸੁਣ ਕੇ ਰਾਹਗੀਰ ਨੇ ਡੰਡੇ ਨਾਲ ਕੁੱਤਿਆਂ ਨੂੰ ਭਜਾਇਆ ਅਤੇ ਉਸ ਨੂੰ ਜ਼ਖਮੀ ਹਾਲਤ 'ਚ ਉਸ ਦੇ ਘਰ ਪਹੁੰਚਾਇਆ, ਜਿਸ ਨੂੰ ਹੁਣ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬੱਚੀ ਦੇ ਪਿਤਾ ਰਾਕੇਸ਼ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਘਰ ਦੇ ਨਜ਼ਦੀਕ ਟਿਊਸ਼ਨ ਪੜ੍ਹ ਕੇ ਵਾਪਸ ਪਰਤ ਰਹੀ ਸੀ ਕਿ ਬਾਜ਼ਾਰ 'ਚ ਅਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਤੇ ਇਕ ਨੇ ਬੁਰੀ ਤਰ੍ਹਾਂ ਉਸ ਦੀ ਲੱਤ ਫੜ੍ਹ ਕੇ ਨੋਚ ਦਿੱਤੀ। ਉਥੋਂ ਲੰਘ ਰਹੇ ਇਕ ਵਿਅਕਤੀ ਨੇ ਤੁਰੰਤ ਇਕ ਡੰਡੇ ਨਾਲ ਕੁੱਤਿਆਂ ਨੂੰ ਭਜਾਇਆ ਅਤੇ ਖੂਨ ਨਾਲ ਲਥਪਥ ਉਨ੍ਹਾਂ ਦੀ ਬੇਟੀ ਨੂੰ ਘਰ ਪਹੁੰਚਾਇਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਵਧ ਰਹੀ ਅਵਾਰਾ ਕੁੱਤਿਆਂ ਦੀ ਜਨਸੰਖਿਆ 'ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਕਿ ਆਏ ਦਿਨ ਹੋ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ।
ਹੁਣ ਐੱਸ. ਐੱਮ. ਐੱਸ. 'ਤੇ ਮਿਲ ਸਕੇਗੀ ਪ੍ਰਾਪਰਟੀ ਦੀ ਜਾਣਕਾਰੀ
NEXT STORY