ਜਲੰਧਰ (ਰੱਤਾ) : ਕੋਰੋਨਾ ਨੂੰ ਲੈ ਕੇ ਜ਼ਿਲ੍ਹੇ ’ਚ ਇਕ ਵਾਰ ਫਿਰ ਹਾਲਾਤ ਦਿਨੋ-ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਲਗਭਗ ਇਕ ਮਹੀਨਾ ਪਹਿਲਾਂ ਜ਼ਿਲ੍ਹੇ ’ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਜਿਥੇ 200 ਤੋਂ ਵੀ ਘੱਟ ਹੋ ਗਈ ਸੀ, ਉਥੇ ਹੀ ਇਕ ਵਾਰ ਫਿਰ ਐਕਟਿਵ ਕੇਸਾਂ ਦਾ ਅੰਕੜਾ 1300 ਨੂੰ ਪਾਰ ਕਰ ਗਿਆ ਹੈ। ਸ਼ੁੱਕਰਵਾਰ ਨੂੰ ਕੋਰੋਨਾ ਕਾਰਣ ਜਿਥੇ 5 ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ, ਉਥੇ ਹੀ 139 ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ ਕੁਝ ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਇਨ੍ਹਾਂ 6 ਜ਼ਿਲ੍ਹਿਆਂ ’ਚ ਲੱਗਿਆ ਨਾਈਟ ਕਰਫ਼ਿਊ
2936 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 65 ਨੂੰ ਮਿਲੀ ਛੁੱਟੀ
ਸਿਹਤ ਵਿਭਾਗ ਨੂੰ ਵੀਰਵਾਰ 2936 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 65 ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3358 ਹੋਰ ਲੋਕਾਂ ਦੇ ਸੈਂਪਲ ਲਏ ਹਨ।
ਕੁਲ ਸੈਂਪਲ - 668831
ਨੈਗੇਟਿਵ ਆਏ - 618859
ਪਾਜ਼ੇਟਿਵ ਆਏ - 23232
ਡਿਸਚਾਰਜ ਹੋਏ - 21152
ਮੌਤਾਂ ਹੋਈਆਂ - 750
ਐਕਟਿਵ ਕੇਸ - 1330
ਇਹ ਵੀ ਪੜ੍ਹੋ : ਆਯੁਸ਼ਮਾਨ ਸਕੀਮ ਘੋਟਾਲੇ ’ਚ ਸ਼ਾਮਲ ਕਾਂਗਰਸੀ ਆਗੂਆਂ ਦੇ ਨਾਂ ਨਸ਼ਰ ਕਰੇ ਸਰਕਾਰ : ਹਰਪਾਲ ਚੀਮਾ
ਕੋਰੋਨਾ ਵੈਕਸੀਨੇਸ਼ਨ : 524 ਸੀਨੀਅਰ ਨਾਗਰਿਕਾਂ ਸਮੇਤ 745 ਨੇ ਲੁਆਇਆ ਟੀਕਾ
ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲੇ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਕੁਲ 745 ਲੋਕਾਂ ਨੇ ਟੀਕਾ ਲੁਆਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਵੀਰਵਾਰ ਨੂੰ ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ ਵਿਚ ਜਿਹੜੇ 745 ਲੋਕਾਂ ਨੇ ਟੀਕਾ ਲੁਆਇਆ, ਉਨ੍ਹਾਂ ਵਿਚ 524 ਸੀਨੀਅਰ ਨਾਗਰਿਕ, 87 ਹੈਲਥ ਕੇਅਰ ਵਰਕਰਜ਼, 8 ਫਰੰਟਲਾਈਨ ਵਰਕਰਜ਼ ਅਤੇ 45 ਤੋਂ 59 ਸਾਲ ਦੀ ਉਮਰ ਦੇ 126 ਉਹ ਲੋਕ ਸਨ, ਜਿਨ੍ਹਾਂ ਨੂੰ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀ ਕੋਈ ਹੋਰ ਬੀਮਾਰੀ ਹੈ।
ਨੋਟ : ਪੰਜਾਬ 'ਚ ਲਗਾਤਾਰ ਵੱਧ ਰਹੀ ਕੋਰੋਨਾ ਮਹਾਮਾਰੀ ਬਾਰੇ ਦਿਓ ਆਪਣੀ ਰਾਏ
ਨਵੇਂ ਪਰਮਿੱਟ ਜਾਰੀ ਕਰਨ ਦੇ ਵਿਰੋਧ ’ਚ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਆਤਮਦਾਹ ਦੀ ਧਮਕੀ
NEXT STORY