ਅੰਮ੍ਰਿਤਸਰ (ਇੰਦਰਜੀਤ)-ਜ਼ਿਲ੍ਹਾ ਆਬਕਾਰੀ ਵਿਭਾਗ ਵਲੋਂ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਆਮ ਚੈਕਿੰਗ ਅਧੀਨ ਆਉਣ ਵਾਲੇ ਸ਼ਹਿਰੀ-ਪੇਂਡੂ ਖੇਤਰਾਂ ਤੋਂ ਇਲਾਵਾ ਹੁਣ ਸ਼ਹਿਰ ਦੇ ਮਸ਼ਹੂਰ ਅਤੇ ਹਾਈ-ਪ੍ਰੋਫਾਈਲ ਐੱਲ-4/ਐੱਲ-5 ਹਾਰਡ ਸ਼ਰਾਬ ਬਾਰਾਂ ਨੂੰ ਵੀ ਚੈਕਿੰਗ ਦੇ ਘੇਰੇ ਵਿਚ ਲਿਆ ਹੈ। ਇਹ ਕਾਰਵਾਈ ਡਿਪਟੀ ਕਮਿਸ਼ਨਰ ਆਬਕਾਰੀ ਜਲੰਧਰ/ਅੰਮ੍ਰਿਤਸਰ ਰੇਂਜ ਸੁਰੇਂਦਰ ਗਰਗ ਅਤੇ ਸਹਾਇਕ ਕਮਿਸ਼ਨਰ ਆਬਕਾਰੀ ਅੰਮ੍ਰਿਤਸਰ ਰੇਂਜ ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਕੀਤੀ ਜਾ ਰਹੀ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਬਕਾਰੀ ਅਧਿਕਾਰੀ ਅੰਮ੍ਰਿਤਸਰ ਲਲਿਤ ਕੁਮਾਰ ਨੇ ਦੱਸਿਆ ਕਿ ਇਸ ਲਈ ਏ. ਈ. ਟੀ. ਓ. ਆਰ. ਐੱਸ. ਬਾਜਵਾ ਦੀ ਅਗਵਾਈ ਵਿਚ ਇਕ ਟੀਮ ਭੇਜੀ ਗਈ ਸੀ, ਜਿਸ ਵਿਚ ਅੰਮ੍ਰਿਤਸਰ ਦੇ ਹਾਈ-ਪ੍ਰੋਫਾਈਲ ਬਾਰਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚ ਫੋਰੈਸਟ ਰਿਜ਼ੌਰਟਸ, ਸਿਗਨੇਚਰ ਹੌਸਪਿਟੈਲਿਟੀ, ਦੀ ਕਬਿਲਾ, ਬਾਰਬੇਕਿਊ ਨੇਸ਼ਨ ਆਦਿ ਸ਼ਾਮਲ ਹਨ। ਦਰਅਸਲ ਵਿਭਾਗ ਦਾ ਉਦੇਸ਼ ਇਨ੍ਹਾਂ ਹਾਈ-ਪ੍ਰੋਫਾਈਲ ਬਾਰਾਂ ਨੂੰ ਉੱਚ-ਪੱਧਰੀ ਅਤੇ ਆਲੀਸ਼ਾਨ ਕਲੋਨੀਆਂ ਦੇ ਸਥਾਨਕ ਗਾਹਕਾਂ ਲਈ ਖੁੱਲ੍ਹਾ ਰੱਖਣਾ ਹੈ, ਨਾਲ ਹੀ ਅੰਤਰਰਾਸ਼ਟਰੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ।
ਇਹ ਵੀ ਪੜ੍ਹੋ- GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ
ਦੱਸਿਆ ਜਾਂਦਾ ਹੈ ਕਿ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਇਨ੍ਹਾਂ ਬਾਰਾਂ ਵਿਚ ਪੁੱਜ ਕੇ ਇੰਨਾਂ ਦਾ ਸਟਾਕ ਅਤੇ ਵਿਕਰੀ ਰਿਕਾਰਡ ਦੀ ਜਾਂਚ ਕੀਤੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਇੱਥੇ ਗਾਹਕਾਂ ਨੂੰ ਕਿੰਨੀ ਸ਼ਰਾਬ ਪਰੋਸੀ ਗਈ ਸੀ ਅਤੇ ਇਨ੍ਹਾਂ ਬ੍ਰਾਂਡਾਂ ਦੀਆਂ ਕਿੰਨੀਆਂ ਖਾਲੀ ਬੋਤਲਾਂ ਬੱਚੀਆਂ ਹੋਈਆਂ ਹਨ। ਟੀਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਨ੍ਹਾਂ ਬਚੀਆਂ ਹੋਈਆਂ ਬੋਤਲਾਂ ਨੂੰ ਉਨ੍ਹਾਂ ਦੀ ਮੌਜੂਦਗੀ ਵਿਚ ਤੋੜ ਕੇ ਨਸ਼ਟ ਕਰ ਦਿੱਤਾ। ਟੀਮ ਦੇ ਨਾਲ ਲੋਕ ਵੀ ਗਏ, ਜਿਨ੍ਹਾਂ ਨੇ ਬੋਤਲਾਂ ਨੂੰ ਸੁਰੱਖਿਅਤ ਢੰਗ ਨਾਲ ਤੋੜਨ ਦੇ ਤਰੀਕੇ ਦੱਸੇ ਤਾਂ ਜੋ ਬੋਤਲਾਂ ਦੇ ਟੁੱਟੇ ਹੋਏ ਸ਼ੀਸ਼ੇ ਤੋਂ ਕੋਈ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣੋ ਤਾਜ਼ਾ ਅਪਡੇਟ
10 ਤੋਂ 15 ਹਜ਼ਾਰ ਤੱਕ ਵੀ ਹੁੰਦੀਆਂ ਹਨ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ
ਇੱਥੇ ਵਿਕਣ ਵਾਲੇ ਸ਼ਰਾਬ ਬ੍ਰਾਂਡਾਂ ਵਿਚ ਚਿਵਾਸ ਰੀਗਲ, ਬਲੈਕ-ਲੇਬਲ, ਡਬਲ-ਬਲੈਕ ਜੇਨਫਿਡਿਕ, ਮੰਕੀ-ਸ਼ੋਲਡਰ, ਰਾਇਲ-ਸੈਲੂਟ ਆਦਿ ਸ਼ਾਮਲ ਹਨ। ਇੱਥੇ ਬਹੁਤ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਹਨ, ਜਿਨ੍ਹਾਂ ਦੀ ਕੀਮਤ ਪ੍ਰਤੀ ਬੋਤਲ 10 ਤੋਂ 15 ਹਜ਼ਾਰ ਰੁਪਏ ਜਾਂ ਇਸ ਤੋਂ ਵੀ ਵੱਧ ਚਲੀ ਜਾਂਦੀ ਹੈ। ਖਪਤਕਾਰਾਂ ਵਲੋਂ ਸ਼ਰਾਬ ਦੀ ਵਰਤੋਂ ਕਰਨ ਤੋਂ ਬਾਅਦ, ਇਹ ਬੋਤਲਾਂ ਬਾਰਾਂ ਵਿੱਚ ਖਾਲੀ ਰਹਿ ਜਾਂਦੀਆਂ ਹਨ ਅਤੇ ਅੰਤ ਵਿੱਚ ਕਬਾੜੀਆਂ ਨੂੰ ਵੇਚ ਦਿੱਤੀਆਂ ਜਾਂਦੀਆਂ ਹਨ। ਬਾਅਦ ਵਿੱਚ ਪੇਸ਼ੇਵਰ ਲੋਕ ਜੋ ਇਸ ਦੀ ਭਰਪਾਈ ਕਰਦੇ ਹਨ, ਉਹ ਥੋਕ ਖਰੀਦਦਾਰਾਂ ਤੋਂ ਵੱਧ ਕੀਮਤ ’ਤੇ ਇਹ ਬੋਤਲਾਂ ਖਰੀਦਦੇ ਹਨ। ਜੇਕਰ ਅਸੀਂ ਜਾਣਕਾਰ ਸੂਤਰਾਂ ਦੀ ਮੰਨੀਏ ਤਾਂ ਇਹ ਬੋਤਲਾਂ ਘੱਟ ਗੁਣਵੱਤਾ ਵਾਲੀ ਅੰਗਰੇਜ਼ੀ ਸ਼ਰਾਬ ਨਾਲ ਭਰੀਆਂ ਹੁੰਦੀਆਂ ਹਨ, ਜਿਸਦੀ ਕੀਮਤ ਪ੍ਰਤੀ ਬੋਤਲ 500 ਤੋਂ 1000 ਰੁਪਏ ਤੱਕ ਹੁੰਦੀ ਹੈ। ਅੰਤ ਵਿੱਚ ਇਹ ਬੋਤਲਾਂ ਉੱਚ ਸ਼੍ਰੇਣੀ ਦੇ ਖਰੀਦਦਾਰਾਂ ਨੂੰ ਵੱਧ ਕੀਮਤਾਂ ’ਤੇ ਵੇਚੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਗਿਰੋਹ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਤਸਕਰ ਨੂੰ...
ਹਲਕੇ ਪਰਫਿਊਮ ਵਾਲੀ ਸ਼ਰਾਬ ਵਿਚ ਦਿੱਤਾ ਜਾਂਦਾ ਹੈ ਮਿਲਦਾ-ਜੁਲਦਾ ਐਸੈਂਸ, ਸੁਆਦ ਨਾਲ ਪਹਿਚਾਨਣਾ ਵੀ ਹੋ ਜਾਂਦਾ ਹੈ ਮੁਸ਼ਕਲ !
ਸ਼ਰਾਬ ਦੇ ਪੇਸ਼ੇ ਨਾਲ ਜੁੜੇ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਅੰਗਰੇਜ਼ੀ ਸ਼ਰਾਬ ਦੇ ਬ੍ਰਾਂਡਾਂ ਵਿੱਚ ਕੁਝ ਬ੍ਰਾਂਡ ਅਜਿਹੇ ਵੀ ਹੁੰਦੇ ਹਨ ਜੋ ਬਹੁਤ ਘੱਟ ਤਿੱਖੇ ਹੁੰਦੇ ਹਨ। ਉਨ੍ਹਾਂ ਦਾ ਆਪਣਾ ਸੁਆਦ ਦੂਜੀਆਂ ਸ਼ਰਾਬਾਂ ਨਾਲੋਂ ਬਹੁਤ ਜ਼ਿਆਦਾ ਫਿੱਕਾ ਹੁੰਦਾ ਹੈ। ਅਜਿਹੇ ਚੁਣੇ ਹੋਏ ਬ੍ਰਾਂਡਾਂ ਦੀ ਸਸਤੀ ਵਿਸਕੀ ਲਈ ਜਾਂਦੀ ਹੈ ਅਤੇ ਭਰੀ ਜਾਂਦੀ ਹੈ, ਜਿਸ ਵਿੱਚ ਹਲਕਾ ਐਸੈਂਸ ਵਰਤਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਤਰੀਕੇ ਨਾਲ ਪੈਕ ਕੀਤੀ ਗਈ ਸ਼ਰਾਬ ਦੇ ਸੁਆਦ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਦੂਜੇ ਪਾਸੇ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਕਿਸਮ ਦੀ ਸ਼ਰਾਬ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਜੇਕਰ ਇਸ ਕਿਸਮ ਦੀ ਸ਼ਰਾਬ ਬਾਜ਼ਾਰ ਵਿੱਚ ਆਉਂਦੀ ਹੈ ਤਾਂ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਇਰ ਕਰਕੇ ਰੀਲਾਂ ਬਣਾਉਣ ਵਾਲੇ 2 ਲੋਕ ਗ੍ਰਿਫ਼ਤਾਰ
NEXT STORY