ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਹੁਣ ਸਿਵਲ ਹਸਪਤਾਲ ’ਚ ਓ. ਪੀ. ਡੀ. ਕਰਵਾਉਣ ਤੋਂ ਪਹਿਲਾਂ ਮਰੀਜ਼ਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣਾ ਪਵੇਗਾ। ਫਿਰ ਹੀ ਡਾਕਟਰ ਮਰੀਜ਼ ਦਾ ਚੈਕਅਪ ਕਰ ਸਕਣਗੇ। ਸਿਵਲ ਹਸਪਤਾਲ ਦੇ ਇਸ ਫ਼ੈਸਲੇ ਕਾਰਨ ਅੱਜ ਸੈਂਕੜੇ ਹੀ ਮਰੀਜ਼ਾਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ ਪਹਿਲਾਂ ਤਾਂ ਪਰਚੀ ਕਟਵਾਉਣ ਲਈ ਹਸਪਤਾਲ ਵਿਚ ਘੰਟਾ ਲਾਈਨਾਂ ਵਿਚ ਲੱਗੇ ਰਹੇ। ਜਦੋਂ ਉਨ੍ਹਂਦੀ ਪਰਚੀ ਕਟਵਾਉਣ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਪਹਿਲਾਂ ਤੁਸੀਂ ਕੋਰੋਨਾ ਟੈਸਟ ਕਰਵਾ ਕੇ ਆਓ, ਫਿਰ ਹੀ ਤੁਹਾਡੀ ਪਰਚੀ ਕੱਟੀ ਜਾਵੇਗੀ। ਇਸ ਨਾਲ ਮਰੀਜ਼ਾਂ ਨੂੰ ਹੋਰ ਵੀ ਪਰੇਸ਼ਾਨੀ ਸਾਹਮਣੇ ਆਈ।
ਇਹ ਵੀ ਪੜ੍ਹੋ : ਕੈਪਟਨ ਦੇ ਪੱਤਰ ਨੂੰ ਚੰਦੂਮਾਜਰਾ ਨੇ ਦੱਸਿਆ ਡਰਾਮਾ, ਕਿਹਾ ਕਾਂਗਰਸ ਦੇ ਰਾਜ ’ਚ ਲੁੱਟਿਆ ਪੰਜਾਬ
ਲਾਈਨ ਲੱਗਣ ਤੋਂ ਪਹਿਲਾਂ ਹੀ ਕਰਨਾ ਚਾਹੀਦਾ ਸੀ ਮਰੀਜ਼ਾਂ ਨੂੰ ਸੂਚਿਤ
ਗੱਲਬਾਤ ਕਰਦਿਆਂ ਭੈਣੀ ਜੱਸਾ ਤੋਂ ਆਪਣਾ ਚੈਕਅਪ ਕਰਵਾਉਣ ਆਏ ਮਰੀਜ਼ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਤਾਂ ਕਈ ਮਰੀਜ਼ ਵੱਡੀਆਂ ਵੱਡੀਆਂ ਲਾਈਨਾਂ ’ਚ ਖੜ੍ਹਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਜਦੋਂ ਸਾਡੀ ਪਰਚੀ ਕਟਵਾਉਣ ਦੀ ਵਾਰੀ ਆਈ ਤਾਂ ਸਾਨੂੰ ਕਿਹਾ ਗਿਆ ਕਿ ਪਹਿਲਾਂ ਤੁਸੀਂ ਕੋਰੋਨਾ ਟੈਸਟ ਕਰਵਾਕੇ ਆਓ, ਫਿਰ ਹੀ ਤੁਹਾਡੀ ਪਰਚੀ ਕੱਟੀ ਜਾਵੇਗੀ। ਮਰੀਜ਼ਾਂ ਨੂੰ ਇਸ ਪ੍ਰਤੀ ਪਹਿਲਾਂ ਹੀ ਸੂਚਿਤ ਕਰਨਾ ਚਾਹੀਦਾ ਸੀ ਕਿ ਪਹਿਲਾਂ ਕੋਰੋਨਾ ਟੈਸਟ ਕਰਵਾਓ, ਫਿਰ ਪਰਚੀ ਕਟਵਾਉਣ ਲਈ ਲਾਈਨਾਂ ਵਿਚ ਲੱਗੋ। ਇਸੇ ਤਰ੍ਹਾਂ ਨਾਲ ਅਮਨਦੀਪ ਕੌਰ ਧੌਲਾ ਨੇ ਕਿਹਾ ਕਿ ਅਸੀਂ ਵੀ ਕਾਫੀ ਦੇਰ ਤੋਂ ਲਾਈਨਾਂ ਵਿਚ ਲੱਗੇ ਹਾਂ ਪਰਚੀ ਕਟਵਾਉਣ ਲਈ ਪਰ ਮੌਕੇ ’ਤੇ ਆ ਕੇ ਪਤਾ ਲੱਗਿਆ ਕਿ ਪਹਿਲਾਂ ਕੋਰੋਨਾ ਟੈਸਟ ਹੋਵੇਗਾ। ਪਰਚੀ ਵਾਲੀ ਥਾਂ ’ਤੇ ਹੀ ਇਕ ਸਟਾਲ ਲਗਾਕੇ ਉਥੇ ਹੀ ਕੋਰੋਨਾ ਟੈਸਟ ਕਰ ਲੈਣਾ ਚਾਹੀਦਾ ਸੀ ਤਾਂ ਕਿ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਇਸੇ ਤਰ੍ਹਾਂ ਨਾਲ ਸੁਸ਼ੀਲ ਕੁਮਾਰ ਤਪਾ ਨੇ ਕਿਹਾ ਕਿ ਪਹਿਲਾਂ ਤਾਂ ਮੈਂ ਇੰਨੀ ਦੂਰੋਂ ਚੱਲਕੇ ਆਪਣਾ ਚੈਕਅਪ ਕਰਵਾਉਣ ਲਈ ਬਰਨਾਲਾ ਆਇਆ। ਕਾਫ਼ੀ ਦੇਰ ਲਾਈਨ ਵਿਚ ਖੜ੍ਹਾ ਰਿਹਾ। ਫਿਰ ਪਰਚੀ ਨਹੀਂ ਕੱਟੀ ਗਈ। ਇਸ ਤਰ੍ਹਾਂ ਨਾਲ ਮਰੀਜ਼ਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ
ਇਹ ਵੀ ਪੜ੍ਹੋ : 7 ਕਰੋੜ ਦੇ ਸਾਜ਼ੋ-ਸਾਮਾਨ ਨਾਲ ਮਿਆਰੀ ਸਿੱਖਿਆ ਪ੍ਰਾਪਤ ਕਰਨਗੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ
ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਤੋਂ ਘੁੰਮ ਰਹੇ ਸਨ ਹਸਪਤਾਲ ਵਿਚ ਲੋਕ
ਬੇਸ਼ੱਕ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੇ ਚੈਕਅਪ ਕਰਵਾਉਣ ਤੋਂ ਪਹਿਲਾਂ ਸਾਰੇ ਮਰੀਜ਼ਾਂ ਦਾ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਕਰ ਦਿੱਤਾ ਪਰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਵੱਲ ਸਿਵਲ ਹਸਪਤਾਲ ਪ੍ਰਸ਼ਾਸ਼ਨ ਦਾ ਕੋਈ ਧਿਆਨ ਨਹੀਂ ਸੀ। ਜਿਥੇ ਹਸਪਤਾਲ ਵਿਚ ਕਈ ਮਰੀਜ਼ ਬਿਨਾਂ ਮਾਸਕ ਤੋਂ ਹੀ ਘੁੰਮ ਰਹੇ ਸਨ। ਉਥੇ ਸਮਾਜਿਕ ਦੂਰੀ ਦੀ ਵੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ।
ਕੀ ਕਹਿੰਦੇ ਹਨ ਅਧਿਕਾਰੀ
ਜਦੋਂ ਇਸ ਸਬੰਧੀ ਪਰਚੀ ਕੱਟਣ ਵਾਲੇ ਕਰਮਚਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਐੱਸ. ਐੱਮ. ਓ. ਸਾਹਿਬ ਦਾ ਆਦੇਸ਼ ਹੈ ਕਿ ਬਿਨਾਂ ਟੈਸਟ ਕਰਵਾਏ ਕਿਸੇ ਵੀ ਮਰੀਜ਼ ਦੀ ਪਰਚੀ ਨਾ ਕੱਟੀ ਜਾਵੇ। ਤੁਸੀਂ ਇਸ ਸਬੰਧੀ ਐੱਸ. ਐੱਮ. ਓ. ਸਾਹਿਬ ਨਾਲ ਗੱਲ ਕਰੋ। ਜਦੋਂ ਇਸ ਸਬੰਧੀ ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਹੀ ਆਦੇਸ਼ ਹੈ ਕਿ ਵੱਧ ਤੋਂ ਵੱਧ ਟੈਸਟਿੰਗ ਵਧਾਈ ਜਾਵੇ। ਇਸ ਲਈ ਹਸਪਤਾਲ ਵਿਚ ਆਉਣ ਵਾਲੇ ਸਾਰੇ ਮਰੀਜ਼ਾਂ ਦਾ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ। ਅਸੀਂ ਸਰਕਾਰ ਦੇ ਆਦੇਸ਼ ਦੀ ਹੀ ਪਾਲਣਾ ਕਰ ਰਹੇ ਹਾਂ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵੱਡੀ ਖ਼ਬਰ : ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਲਈ ਜਾਰੀ ਹੋਈਆਂ ਨਵੀਆਂ ਹਦਾਇਤਾਂ
NEXT STORY