ਜਲੰਧਰ (ਖੁਰਾਣਾ)–ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਹਨ। ਇਸ ਸਮੇਂ ਸ਼ਹਿਰ ਵਿਚ ਲੱਗੀਆਂ ਹਜ਼ਾਰਾਂ ਰੇਹੜੀਆਂ, ਖੋਖਿਆਂ ਆਦਿ ਤੋਂ ਨਿੱਜੀ ਵਸੂਲੀ ਦੇ ਦੋਸ਼ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਇਨ੍ਹਾਂ ਹਜ਼ਾਰਾਂ ਰੇਹੜੀਆਂ ਤੋਂ ਨਿਗਮ ਨੂੰ ਬਹੁਤ ਹੀ ਘੱਟ ਭਾਵ ਇਕ ਕਰੋੜ ਰੁਪਏ ਦੇ ਲਗਭਗ ਹੀ ਸਾਲ ਭਰ ਵਿਚ ਆਮਦਨੀ ਹੁੰਦੀ ਹੈ ਪਰ ਹਰ ਮਹੀਨੇ ਲੱਖਾਂ ਰੁਪਿਆ ਪ੍ਰਾਈਵੇਟ ਜੇਬਾਂ ਵਿਚ ਚਲਿਆ ਜਾਂਦਾ ਹੈ। ਹੁਣ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਤਹਿਬਾਜ਼ਾਰੀ ਵਿਭਾਗ ਤੋਂ ਹੁੰਦੀ ਆਮਦਨ ਨੂੰ ਵਧਾਉਣ ’ਤੇ ਫੋਕਸ ਕੀਤਾ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਹਨ ਕਿ ਹਰ ਫੜ੍ਹੀ, ਹਰ ਖੋਖੇ ਅਤੇ ਰੇਹੜੀ ’ਤੇ ਕਿਊ. ਆਰ. ਕੋਡ ਲਾਏ ਜਾਣ ਅਤੇ ਨਿਗਮ ਕਰਮਚਾਰੀ ਮਸ਼ੀਨਾਂ ਨਾਲ ਉਨ੍ਹਾਂ ਤੋਂ ਆਨਲਾਈਨ ਵਸੂਲੀ ਕਰਨ। ਹੁਣ ਵੇਖਣਾ ਹੈ ਕਿ ਤਹਿਬਾਜ਼ਾਰੀ ਕਰਮਚਾਰੀ ਨਿਗਮ ਕਮਿਸ਼ਨਰ ਦੇ ਹੁਕਮਾਂ ਨੂੰ ਕਿੰਨਾ ਸਫ਼ਲ ਹੋਣ ਦਿੰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਦੇ ਸਕਦੀ ਹੈ ਮਾਨ ਸਰਕਾਰ
ਕਮਿਸ਼ਨਰ ਨੇ ਅਚਾਨਕ ਅੰਦਰੂਨੀ ਬਾਜ਼ਾਰਾਂ ਵਿਚ ਜਾ ਕੇ ਅਸਥਾਈ ਕਬਜ਼ਿਆਂ ਨੂੰ ਵੇਖਿਆ
ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਬੀਤੇ ਦਿਨ ਦੁਪਹਿਰੇ ਅਚਾਨਕ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ ਆਦਿ ਵਿਚ ਜਾ ਕੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਅਸਥਾਈ ਕਬਜ਼ਿਆਂ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ। ਇਸ ਦੌਰਾਨ ਉਨ੍ਹਾਂ ਵੇਖਿਆ ਕਿ ਭਗਵਾਨ ਵਾਲਮੀਕਿ ਚੌਂਕ ਨੇੜੇ ਫਰੂਟ ਵਾਲਿਆਂ ਨੇ ਕਈ-ਕਈ ਫੁੱਟ ਅੱਗੇ ਜਾ ਕੇ ਸੜਕ ਨੂੰ ਰੋਕਿਆ ਹੋਇਆ ਹੈ ਅਤੇ ਦੁਬਈ ਜਿਊਲਰਜ਼ ਨੇੜੇ ਵੀ ਅਸਥਾਈ ਕਬਜ਼ਿਆਂ ਕਾਰਨ ਟਰੈਫਿਕ ਪ੍ਰਭਾਵਿਤ ਹੁੰਦਾ ਹੈ।
ਉਹ ਪੂਰੇ ਬਾਜ਼ਾਰ ਵਿਚ ਚੱਲ ਕੇ ਗਏ, ਜਿੱਥੇ ਦੁਕਾਨਦਾਰਾਂ ਵਿਚ ਹੜਕੰਪ ਮਚ ਗਿਆ ਅਤੇ ਕਬਜ਼ਾਧਾਰਕ ਆਪਣੀਆਂ ਫੜ੍ਹੀਆਂ ਸਮੇਟਦੇ ਨਜ਼ਰ ਆਏ। ਰੈਣਕ ਬਾਜ਼ਾਰ ਸਕੂਲ ਦੇ ਸਾਹਮਣੇ ਅਤੇ ਟਿੱਕੀ ਵਾਲਾ ਚੌਂਕ ਵਿਚ ਤਾਂ ਹਾਲਤ ਕਾਫ਼ੀ ਖ਼ਰਾਬ ਸੀ, ਜਿੱਥੇ ਚੱਲਣ ਲਾਇਕ ਸੜਕਾਂ ਤਕ ਨਹੀਂ ਸੀ ਬਚੀਆਂ। ਇਸ ਦੌਰਾਨ ਕਮਿਸ਼ਨਰ ਨੇ ਕਈ ਦੁਕਾਨਦਾਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਕਈ ਦੁਕਾਨਦਾਰ ਤਹਿਬਾਜ਼ਾਰੀ ’ਤੇ ਦੋਸ਼ ਲਾਉਂਦੇ ਵੀ ਮਿਲੇ। ਕਮਿਸ਼ਨਰ ਨੇ ਤਹਿਬਾਜ਼ਾਰੀ ਅਧਿਕਾਰੀਆਂ ਨੂੰ ਬਾਜ਼ਾਰਾਂ ਦਾ ਸਿਸਟਮ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਅਤੇ ਸਟਰੀਟ ਵੈਂਡਿੰਗ ਪਾਲਿਸੀ ’ਤੇ ਕੰਮ ਕਰਨ ਨੂੰ ਕਿਹਾ ਹੈ।
ਇਹ ਵੀ ਪੜ੍ਹੋ- ਚੱਲਦੀ ਟਰੇਨ ’ਚ ਚੜ੍ਹਦੇ ਸਮੇਂ ਵਾਪਰਿਆ ਰੂਹ ਕੰਬਾਊ ਹਾਦਸਾ, 12 ਸਾਲਾ ਪੁੱਤ ਦੇ ਸਾਹਮਣੇ ਪਿਓ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ 4 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੀ ਮੌਕੇ 'ਤੇ ਹੋਈ ਮੌਤ
NEXT STORY