ਸ਼ੇਰਪੁਰ (ਅਨੀਸ਼) : ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਖ਼ਤ ਸਰੁੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸਦੇ ਮੱਦੇਨਜ਼ਰ ਵੀਂਕੈਡ ਲਾਕਡਾਊਨ ਲਗਾਇਆ ਗਿਆ ਹੈ। ਵੀਂਕੈਡ ਲਾਕਡਾਊਨ ਦੌਰਾਨ ਪੁਲਸ ਜ਼ਿਲ੍ਹਾ ਸੰਗਰੂਰ ਦੇ ਐੱਸ.ਐੱਸ.ਪੀ. ਵਿਵੇਕਸੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸ਼ੇਰਪੁਰ ਦੇ ਥਾਣਾ ਮੁੱਖੀ ਇੰਸ: ਬਲਵੰਤ ਸਿੰਘ ਵੱਲੋਂ ਪਾਬੰਦੀਆਂ ਨੂੰ ਲਾਗੂ ਕਰਵਾਉਣ ਲਈ ਪੁਲਸ ਦੇ ਸਖ਼ਤ ਸਰੁੱਖਿਆ ਪ੍ਰਬੰਧ ਕੀਤੇ ਗਏ ਅਤੇ ਪੁਲਸ ਪਾਰਟੀ ਨਾਲ ਕਾਤਰੋਂ ਚੌਕ ਵਿਖੇ ਨਾਕਾ ਲਗਾਇਆ ਗਿਆ ।
ਇਸ ਮੌਕੇ ਥਾਣਾ ਮੁੱਖੀ ਬਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਬੇਵ੍ਹਜਾ ਘਰ ਤੋਂ ਬਾਹਰ ਨਾ ਨਿਕਲਣ । ਇਸ ਮੌਕੇ ਲੇਡੀ ਸਬ ਇੰਸ: ਸੁਭਦੀਪ ਕੌਰ, ਟ੍ਰੈਫਿਕ ਇੰਚਾਰਜ ਅਵਿਨਾਸਕੁਮਾਰ ਸ਼ਰਮਾ, ਮੁੱਖ ਮੁਨਸ਼ੀ ਰਾਜਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪੁਲਸ ਪਾਰਟੀ ਮੌਜੂਦ ਸੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨਾਂ ਦੀ ਅਪੀਲ ਦਰ-ਕਿਨਾਰ, ਤਰਨਤਾਰਨ ’ਚ ਨਹੀਂ ਖੁੱਲ੍ਹੀਆਂ ਦੁਕਾਨਾਂ
NEXT STORY