ਤਰਨਤਾਰਨ (ਵਿਜੇ): ਕੋਰੋਨਾ ਮਹਾਂਮਾਰੀ ਦੌਰਾਨ ਦਿੱਲੀ ਵਿੱਚ ਅੰਦੋਲਨ ਕਰ ਰਹੇ ਸੰਯੁਕਤ ਮੋਰਚੇ ਵੱਲੋ ਐਲਾਨ ਕੀਤਾ ਗਿਆ ਕਿ ਕੋਰੋਨਾ ਦੇ ਡਰ ’ਤੇ ਦੁਕਾਨਦਾਰਾਂ ਨਾਲ ਧੱਕਾ ਹੋ ਰਿਹਾ ਹੈ। ਇਸ ਲਈ ਅੱਜ ਕਿਸਾਨ ਮੋਰਚੇ ਵਲੋਂ ਪਿੰਡ-ਪਿੰਡ ਜਾ ਕੇ ਅਤੇ ਸ਼ਹਿਰ ’ਚ ਜਾ ਕੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਦੁਕਾਨਾਂ ਖੋਲ੍ਹੋ ਬੰਦ ਨਾ ਕਰੋਂ ਅਸੀਂ ਤੁਹਾਡੇ ਨਾਲ ਹਾਂ ਅਤੇ ਤੁਹਾਡੇ ਨਾਲ ਰਹਾਂਗੇ ਪਰ ਕਿਸਾਨਾਂ ਵਲੋਂ ਕੀਤੀ ਜਾ ਰਹੀ ਅਨਾਉਂਸਮੈਂਟ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਕਿਸੇ ਵੀ ਦੁਕਾਨਦਾਰ ਨੇ ਆਪਣੀ ਦੁਕਾਨ ਨਹੀਂ ਖੋਲ੍ਹੀ। ਜ਼ਿਲ੍ਹਾ ਤਰਨਤਾਰਨ ਦੇ ਪ੍ਰਸ਼ਾਸਨ ਦੀ ਤਾਂ ਪੂਰਨ ਸਖ਼ਤੀ ਹੈ ਤੇ ਚੱਪੇ-ਚੱਪੇ ’ਤੇ ਪੰਜਾਬ ਪੁਲਸ ਤਾਇਨਾਤ ਹੈ।
ਇਹ ਵੀ ਪੜ੍ਹੋ: ਮਾਸੀ ਦੀ ਸ਼ਰਮਨਾਕ ਕਰਤੂਤ, ਨੌਕਰੀ ਦਿਵਾਉਣ ਬਹਾਨੇ ਭਾਣਜੀ ਨਾਲ ਕਰਵਾਇਆ ਜਬਰ-ਜ਼ਿਨਾਹ
ਦੱਸਣਯੋਗ ਹੈ ਕਿ ਭਾਰਤ ’ਚ ਕੋਰੋਨਾ ਲਾਗ ਦੀ ਦੂਜੀ ਲਹਿਰ ਬੇਹੱਦ ਭਿਆਨਕ ਹੁੰਦੀ ਜਾ ਰਹੀ ਹੈ। ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ 4 ਲੱਖ ਤੋਂ ਵਧੇਰੇ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਹੁਣ ਕੋਰੋਨਾ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਗਿਣਤੀ ’ਚ ਵੀ ਇਜ਼ਾਫਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਭਾਰਤ ’ਚ ਇਕ ਦਿਨ ’ਚ ਰਿਕਾਰਡ 4,187 ਕੋਰੋਨਾ ਮਰੀਜ਼ਾਂ ਦੀ ਜਾਨ ਗਈ ਹੈ, ਜੋ ਕਿ ਹੁਣ ਤੱਕ ਇਕ ਦਿਨ ’ਚ ਹੋਣ ਵਾਲੀਆਂ ਸਭ ਤੋਂ ਵਧੇਰੇ ਮੌਤਾਂ ਹਨ। ਇਕ ਦਿਨ ’ਚ ਇੰਨੇ ਮਰੀਜ਼ਾਂ ਦੀ ਮੌਤਾਂ ਨਾਲ ਮਿ੍ਰਤਕਾਂ ਦਾ ਅੰਕੜਾ 2,38,270 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਹੁਣ ਰੁਕੇਗੀ ਆਕਸੀਜਨ ਦੀ ਕਾਲਾਬਾਜ਼ਾਰੀ, ਸਰਕਾਰ ਵਲੋਂ ਕੰਟੇਨਰ ’ਚ ਜੀ.ਪੀ.ਐੱਸ. ਟ੍ਰੈਕਿੰਗ ਡਿਵਾਇਸ ਲਗਾਉਣ ਦਾ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅੰਮ੍ਰਿਤਸਰ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਖੁੱਲ੍ਹ ਸਕਣਗੀਆਂ ਸਾਰੀਆਂ ਦੁਕਾਨਾਂ ਪਰ ਲਾਗੂ ਹੋਣਗੀਆਂ ਕਈ ਸ਼ਰਤਾਂ
NEXT STORY