ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ, ਹਰਚਰਨ, ਬਿੱਟੂ) - ਫਿਰੋਜ਼ਪੁਰ ਦੇ ਵਕੀਲਾਂ ਨੇ ਫਾਈਵ-ਡੇ-ਵੀਕ ਦੀ ਮੰਗ ਨੂੰ ਲੈ ਕੇ ਅੱਜ ਮੁਕੰਮਲ ਹੜਤਾਲ ਕੀਤੀ। ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ਼ਿਵਦੀਪ ਸਿੰਘ ਸੰਧੂ ਅਤੇ ਸੈਕਟਰੀ ਅਰਸ਼ਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਵਕੀਲ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਤਰਜ਼ 'ਤੇ ਹਰ ਸ਼ਨੀਵਾਰ ਦੀ ਛੁੱਟੀ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਹਰ ਸ਼ਨੀਵਾਰ ਇਸੇ ਤਰ੍ਹਾਂ ਵਕੀਲਾਂ ਵੱਲੋਂ ਹੜਤਾਲ ਜਾਰੀ ਰਹੇਗੀ। ਬਾਰ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਹੜਤਾਲ ਦੌਰਾਨ ਅਦਾਲਤਾਂ ਵਿਚ ਪੇਸ਼ ਹੋਣ ਦੇ ਲਈ ਵੱਖ—ਵੱਖ ਵਕੀਲਾਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਇਸ ਸਾਲ ਦਾ ਪਹਿਲਾ ਖਗ੍ਰਾਸ ਚੰਦਰ ਗ੍ਰਹਿਣ 31 ਨੂੰ
NEXT STORY