ਚੰਡੀਗੜ੍ਹ : ਪੰਜਾਬ 'ਚ ਜਿੱਥੇ ਪਰਾਲੀ ਨੂੰ ਅੱਗ ਲਾਉਣ ਦੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਪੰਜਾਬ ਦੇ 1374 ਅਜਿਹੇ ਪਿੰਡ ਹਨ, ਜਿਨ੍ਹਾਂ 'ਚ ਪਰਾਲੀ ਸਾੜਨ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿ ਰੋਪੜ ਜ਼ਿਲੇ 'ਚ ਪਿਛਲੇ ਸਾਲ ਦੇ ਮੁਕਾਬਲੇ ਸਭ ਤੋਂ ਵੱਧ 60 ਫੀਸਦੀ ਕਮੀ ਦਰਜ ਕੀਤੀ ਗਈ ਹੈ। 'ਪੰਜਾਬ ਰਿਮੋਟ ਸੈਂਸਿੰਗ ਸੈਂਟਰ' ਲੁਧਿਆਣਾ ਦੇ ਆਂਕੜਿਆਂ ਮੁਤਾਬਕ ਐੱਸ. ਬੀ. ਐੱਸ. ਨਗਰ 'ਚ 53 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ 'ਚ 45 ਫੀਸਦੀ, ਕਪੂਰਥਲਾ 'ਚ 41 ਫੀਸਦੀ, ਫਤਿਹਗੜ੍ਹ ਸਾਹਿਬ 'ਚ 33 ਫੀਸਦੀ ਅਤੇ ਲੁਧਿਆਣਾ 'ਚ 26 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਸੰਗਰੂਰ ਅਤੇ ਪਟਿਆਲਾ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਬਹੁਤ ਘੱਟ ਕਮੀ ਦਰਜ ਕੀਤੀ ਗਈ। ਪਟਿਆਲੇ 'ਚ 3780 ਮਾਮਲਿਆਂ ਦੇ ਮੁਕਾਬਲੇ ਸੰਗਰੂਰ 'ਚ 6828 ਮਾਮਲੇ ਸਾਹਮਣੇ ਆਏ ਹਨ। ਕੁੱਲ ਮਿਲਾ ਕੇ ਇਨ੍ਹਾਂ 8 ਜ਼ਿਲਿਆਂ 'ਚ 75 ਫੀਸਦੀ ਮਾਮਲੇ ਸਾਹਮਣੇ ਆਏ ਹਨ।
ਗੁਰਬਾਣੀ ਦੀ ਪੰਕਤੀ ਦਾ ਗਲਤ ਉਚਾਰਨ ਕਰਕੇ ਵਿਵਾਦ 'ਚ ਘਿਰੀ ਹਰਸਿਮਰਤ
NEXT STORY