ਨਵਾਂਸ਼ਹਿਰ (ਤ੍ਰਿਪਾਠੀ): ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ਵਿਚ ਅੱਗ ਨਾ ਲਾਉਣ ਲਈ ਕੀਤੇ ਜਾ ਰਹੇ ਜਾਗਰੂਕਤਾ ਉਪਰਾਲਿਆ ਦੇ ਨਾਲ-ਨਾਲ ਫਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਦੇ ਮਾਮਲਿਆਂ ਤੇ ਵੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਨਿਰਦੇਸ਼ਾ '' ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਆ ਟੀਮਾਂ ਇਸ ਦਿਸ਼ਾ ਵਿਚ ਲਗਾਤਾਰ ਕਾਰਜਸ਼ੀਲ ਹਨ। ਖੇਤਾਂ ਵਿਚ ਅੱਗ ਲਾਉਣ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਨੇ ਦੱਸਿਆ ਕਿ ਜ਼ਿਲੇ ਵਿੱਚ ਪਿਛਲੇ ਸਾਲਾਂ ਦੌਰਾਨ ਮੌਜੂਦਾ ਸਮੇਂ ਤੱਕ ਅਜਿਹੇ ਮਾਮਲਿਆ ਵਿੱਚ ਕਮੀ ਦਰਜ਼ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਈ ਥਾਈਂ ਪੈ ਗਏ ਗੜੇ! ਸ਼ਾਮ ਵੇਲੇ ਅਚਾਨਕ ਬਦਲ ਗਿਆ ਮੌਸਮ, ਪੈ ਰਿਹਾ ਮੀਂਹ
ਉਨ੍ਹਾਂ ਦੱਸਿਆ ਸਾਲ 2023 ਦੌਰਾਨ 61 ਸਈਟਾਂ, ਸਾਲ 2024 ਦੌਰਾਨ 12 ਸਾਈਟਾਂ ਅਤੇ ਇਸ ਸੀਜ਼ਨ ਵਿੱਚ ਹੁਣ ਤੱਕ 8 ਸਾਈਟਾਂ ''ਤੇ ਅੱਗ ਲੱਗਣ ਦੇ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦੇ 6 ਕੇਸਾਂ ਵਿਚ ਮੋਨੀਟਰਿੰਗ ਟੀਮਾਂ ਵਲੋਂ ਕਿਸਾਨਾਂ ਤੇ ਸਖਤ ਕਾਰਵਾਈ ਕਰਦੇ ਹੋਏ 45000 ਰੁਪਏ ਦਾ ਵਾਤਾਵਰਣ ਮੁਆਵਜਾ, ਐਫ.ਆਈ.ਆਰ ਅਤੇ ਅੱਗ ਲੱਗਣ ਵਾਲੇ ਖੇਤਾਂ ਦੀ ਖਸਰਾ ਗਿਰਦਾਵਰੀ ਵਿੱਚ ਲਾਲ ਐਂਟਰੀ ਦਰਜ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਐਕਸ਼ਨ! ਨੌਕਰੀ ਤੋਂ Dismiss ਕੀਤੇ ਗਏ ਮੁਲਾਜ਼ਮ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬਣਾਇਆ ਟੀਮਾਂ ਵੱਲੋਂ ਸਬੰਧਤ ਐੱਸ. ਡੀ. ਐੱਮਜ਼ ਦੀ ਅਗਵਾਈ ਹੇਠ ਕਿਸਾਨਾਂ ਨਾਲ ਪਿੰਡ ਪੱਧਰ ਤੇ ਮੀਟਿੰਗਾਂ ਅਤੇ ਪੁਲੀਸ ਪਾਰਟੀਆਂ ਵਲੋਂ ਫੀਲਡ ਵਿੱਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਲੱਸਟਰ ਅਫਸਰਾਂ ਅਤੇ ਵਿਲੇਜ਼ ਲੈਵਲ ਨੋਡਲ ਅਫਸਰ ਵੀ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਮੁੱਖ ਖੇਤੀਬਾੜੀ ਅਫਸਰ ਡਾ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਿਲੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਪ੍ਰਬੰਧਨ ਲਈ 2716 ਮਸ਼ੀਨਾਂ ਅਤੇ ਇੰਨਸੀਟੂ ਪ੍ਰਬੰਧਨ ਲਈ ਮਸ਼ੀਨਾਂ ਸਬਸਿਡੀ ਤੇ ੳਪਲੱਬਧ ਕਰਵਾਈਆਂ ਗਈਆਂ ਹਨ।ਹਰ ਇੱਕ ਕਿਸਾਨ ਦੇ ਫੀਲਡ ਨੂੰ ਪਿੰਡ ਵਿੱਚ ਕਿਸਾਨਾਂ, ਕਸਟਮ ਹਾਇਰਿੰਗ ਸੈਂਟਰ ਅਤੇ ਕੋਅਪ੍ਰੇਟਿਵ ਸੋਸਾਇਟੀਆਂ ਕੋਲ ਮੌਜੂਦ ਪਰਾਲੀ ਪ੍ਰਬੰਧਨ ਮਸ਼ੀਨਾਂ ਨਾਲ ਮੈਪਿੰਗ ਕੀਤਾ ਗਿਆ ਹੈ ਅਤੇ ਵਿਲੇਜ਼ ਨੋਡਲ ਅਫਸਰਾਂ ਵਲੋਂ ਛੋਟੇ ਅਤੇ ਜਰੂਰਤਮੰਦ ਕਿਸਾਨਾਂ ਨੂੰ ਪਹਿਲ ਦੇ ਆਧਾਰ ''ਤੇ ਮਸ਼ੀਨਰੀ ਪਹੁੰਚਾਈ ਜਾ ਰਹੀ ਹੈ।ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਗਾਲਣ ਲਈ ਡੀਕੰਪੋਜ਼ਰ ਸਪਰੇਅ ਦੇ ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ।ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪਿੰਡ ਅਤੇ ਬਲਾਕ ਲੈਵਲ ਤੇ ਕਿਸਾਨ ਟਰੇਨੰਗ ਕੈਪ ਲਗਾਏ ਗਏ, ਜਾਗਰੂਕਤਾ ਵੈਨਾਂ ਚਲਾਈਆਂ ਗਈਆਂ ਅਤੇ ਸਕੂਲਾਂ ਵਿੱਚ ਬੱਚਿਆਂ ਪਰਾਲੀ ਪ੍ਰਬੰਧਨ ਸਬੰਧੀ ਭਾਸ਼ਣ, ਲੇਖ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ ਹਨ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
ਪੰਜਾਬ 'ਚ ਕਈ ਥਾਈਂ ਪੈ ਗਏ ਗੜੇ! ਸ਼ਾਮ ਵੇਲੇ ਅਚਾਨਕ ਬਦਲ ਗਿਆ ਮੌਸਮ, ਪੈ ਰਿਹਾ ਮੀਂਹ
NEXT STORY