ਤਪਾ ਮੰਡੀ (ਸ਼ਾਮ,ਗਰਗ): ਬਰਨਾਲਾ–ਬਠਿੰਡਾ ਮੁੱਖ ਮਾਰਗ 'ਤੇ ਧਾਗਾ ਮਿੱਲ ਦੇ ਕੋਲ ਤੇਜ਼ ਰਫ਼ਤਾਰ ਕਾਰ ਦੀ ਫੇਟ ਮੋਟਰਸਾਇਕਲ 'ਚ ਵੱਜਣ ਕਾਰਨ ਸਵਾਰ ਸਕੂਲ ਵਿਦਿਆਰਥਣ ਦੀ ਮੌਤ ਭੈਣ ਅਤੇ ਤਾਏ ਦੇ ਜ਼ਖ਼ਮੀ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਦਫਤਰਾਂ 'ਚ ਹੁਣ ਹਾਜ਼ਰ ਹੋਵੇਗਾ 100 ਫ਼ੀਸਦੀ ਸਟਾਫ਼
ਜਾਣਕਾਰੀ ਮੁਤਾਬਕ ਖੇਤਾਂ 'ਚ ਰਹਿੰਦੇ ਲਾਭ ਸਿੰਘ ਪੁੱਤਰ ਭਰਪੂਰ ਸਿੰਘ ਹਰ ਰੋਜ਼ ਦੀ ਤਰ੍ਹਾਂ ਆਪਣੀਆਂ ਭਤੀਜੀਆਂ ਦਸਵੀਂ ਕਲਾਸ 'ਚ ਪੜ੍ਹਦੀਆਂ ਖੁਸ਼ਪ੍ਰੀਤ ਕੌਰ ਅਤੇ ਪਰਮਿੰਦਰ ਕੌਰ ਨੂੰ ਨੇੜਲੇ ਪਿੰਡ ਜੇਠੂਕੇ ਦੇ ਸਕੂਲ 'ਚ ਛੱਡਣ ਲਈ ਜਾ ਰਿਹਾ ਸੀ ਜਿਵੇਂ ਹੀ ਉਸ ਨੇ ਮੁੱਖ ਮਾਰਗ 'ਤੇ ਮੋਟਰਸਾਇਕਲ ਚੜ੍ਹਾਇਆ ਤਾਂ ਬਰਨਾਲਾ ਸਾਈਡ ਤੋਂ ਆਉਂਦੀ ਇਕ ਤੇਜ਼ ਰਫ਼ਤਾਰ ਕਾਰ ਜਿਸ ਨੂੰ ਇਕ ਜਨਾਨੀ ਚਲਾ ਰਹੀ ਸੀ ਫੇਟ ਮਾਰ ਕੇ ਵਾਹਨ ਸਣੇ ਫਰਾਰ ਹੋ ਗਈ। ਇਸ ਫੇਟ ਲੱਗਣ ਕਾਰਨ ਮੋਟਰਸਾਇਕਲ ਸਵਾਰ ਦੋਵੇਂ ਭੈਣਾਂ ਅਤੇ ਲਾਭ ਸਿੰਘ ਡਿੱਗ ਕੇ ਜ਼ਖ਼ਮੀ ਹੋ ਗਏ ਜਿਨ੍ਹਾਂ 'ਚੋਂ ਖੁਸ਼ਪ੍ਰੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਅਡਾਨੀ ਗਰੁੱਪ ਦੀ ਰੇਲ ਅੱਗੇ ਬੇਖ਼ੌਫ਼ ਖੜ੍ਹਨ ਵਾਲੇ ਸਿੱਖ ਨੌਜਵਾਨ ਦੀ ਚਰਚਾ ਜ਼ੋਰਾਂ 'ਤੇ, ਵੀਡੀਓ ਵਾਇਰਲ
ਜ਼ਖ਼ਮੀਆਂ ਨੂੰ ਤੁਰੰਤ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਤਪਾ ਦੇ ਇਕ ਨਿੱਜੀ ਕਲੀਨਿਕ 'ਚ ਦਾਖ਼ਲ ਕਰਵਾਇਆ ਪਰ ਗੰਭੀਰ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਰਾਮਪੁਰਾ ਫੂਲ ਰੈਫ਼ਰ ਕਰ ਦਿੱਤੇ ਗਏ। ਜਦ ਗਿਲਕਲਾਂ ਦੇ ਥਾਣਾ ਮੁਖੀ ਭੁਪਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਕਾਰ ਚਾਲਕ ਨੂੰ ਵਾਹਨ ਸਣੇ ਕਾਬੂ ਕਰ ਲਿਆ ਗਿਆ ਹੈ। ਜ਼ਖ਼ਮੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਪਰਾਲੀ ਨਾ ਸਾੜਨ ਵਾਲੇ ਕਿਸਾਨ ਨੂੰ ਮੁਆਵਜ਼ਾ ਅਤੇ ਪਲਾਸਟਿਕ ਦੇ ਬਦਲੇ ਗੁੜ ਦੇਵੇਗੀ ਇਸ ਪਿੰਡ ਦੀ ਪੰਚਾਇਤ
NEXT STORY