ਬੁਢਲਾਡਾ (ਮਨਜੀਤ) : ਸਵੱਛ ਭਾਰਤ ਮੁਹਿੰਮ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰ ਚੁੱਕੀ ਹਲਕਾ ਬੁਢਲਾਡਾ ਦੇ ਪਿੰਡ ਚੱਕ ਭਾਈਕੇ ਵਾਸੀ ਵਿਦਿਆਰਥਣ ਰਮਨਦੀਪ ਕੋਰ ਜੋ ਕਿ ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈਕੇ ਵਿਖੇ ਬੀ.ਸੀ.ਏ.ਦੀ ਸਿੱਖਿਆ ਹਾਸਲ ਕਰ ਰਹੀ ਹੈ। ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਲਜ ਵਿਚ ਕਰਵਾਏ ਮਹਾਨ ਗੁਰਮਤਿ ਸਮਾਗਮ ਵਿਚ ਨਿਮਾਣੇ ਸਿੱਖ ਵਜੋਂ ਸ਼ਾਮਿਲ ਹੋਈ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੋਰ ਬਾਦਲ ਨੇ ਰਾਸ਼ਟਰੀ ਪੁਰਸਕਾਰ ਜੇਤੂ ਵਿਦਿਆਰਥਣ ਰਮਨਦੀਪ ਕੋਰ ਦੀ ਹੌਂਸਲਾ ਅਫਜ਼ਾਈ ਕਰਦਿਆਂ ਧਾਰਮਿਕ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੇਰੇ ਹਲਕੇ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਨਮਾਨ ਹਾਸਲ ਕੀਤਾ ਹੈ। ਇਸ ਲਈ ਰਮਨਦੀਪ ਕੌਰ ਦੇ ਮਾਤਾ-ਪਿਤਾ ਅਤੇ ਕਾਲਜ ਦਾ ਸਮੂਹ ਸਟਾਫ ਵਧਾਈ ਦਾ ਪਾਤਰ ਹੈ।
ਇਸ ਮੌਕੇ ਸਾਬਕਾ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨਕੱਈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁੜਥੜੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਪ੍ਰਿੰਸੀਪਲ ਰਾਜਿੰਦਰ ਕੋਰ, ਪ੍ਰੋਫੈਸਰ ਬੀਰਵੰਤੀ ਕੋਰ, ਪ੍ਰੋਫੈਸਰ ਜਸਦੀਪ ਕੋਰ ਮਾਹਲ, ਮਨਪ੍ਰੀਤ ਕੋਰ, ਮੈਡਮ ਰੀਤਿਕਾ ਗੋਇਲ, ਪ੍ਰੋਫੈਸਰ ਸਿਮਰਨਜੀਤ ਕੋਰ, ਪ੍ਰੋਫੈਸਰ ਸੁਪਨਦੀਪ ਕੋਰ, ਜਿਲ੍ਹਾ ਸ਼ਹਿਰੀ ਪ੍ਰਧਾਨ ਸਿਮਰਨਜੀਤ ਕੋਰ ਸਿੰਮੀ, ਹਰਭਜਨ ਸਿੰਘ ਖਿਆਲਾ ਅਕਾਲੀ ਆਗੂ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ, ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਕੇਤੀ, ਰੇਸ਼ਮ ਸਿੰਘ ਬਣਾਂਵਾਲੀ, ਜਗਸੀਰ ਸਿੰਘ ਅੱਕਾਂਵਾਲੀ ਵੀ ਮੋਜੂਦ ਸਨ।
ਸਿੱਖ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਪਾਠੀਆਂ ਖਿਲਾਫ ਕੇਸ ਦਰਜ, ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਮਾਮਲਾ
NEXT STORY