ਅਬੋਹਰ (ਜ. ਬ., ਸੁਨੀਲ): ਸਥਾਨਕ ਗਲੀ ਨੰ. 15 ’ਚ ਸਥਿਤ ਸਿੰਘ ਸਭਾ ਕੰਨਿਆ ਪਾਠਸ਼ਾਲਾ ’ਚ ਨੌਂਵੀ ਜਮਾਤ ਦੀ ਵਿਦਿਆਰਥਣ ਸਕੂਲ ਦੀ ਤੀਜੀ ਮੰਜ਼ਿਲ ਤੋਂ ਸ਼ੱਕੀ ਹਾਲਾਤ ’ਚ ਡਿੱਗ ਕੇ ਫੱਟੜ ਹੋ ਗਈ। ਸਕੂਲ ਅਧਿਆਪਕਾਂ ਨੇ ਵਿਦਿਆਰਥਣ ਦਾ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਛੱਡ ਦਿੱਤਾ ਪਰ ਪਰਿਵਾਰ ਵਾਲਿਆਂ ਕੋਲ ਇਲਾਜ ਦੇ ਪੈਸੇ ਨਾ ਹੋਣ ਕਾਰਨ ਉਹ ਬੱਚੀ ਨੂੰ ਘਰ ਲੈ ਗਏ, ਜਿਥੇ ਬੱਚੀ ਦੀ ਹਾਲਾਤ ਗੰਭੀਰ ਅਤੇ ਚਿੰਤਾਜਨਕ ਬਣੀ ਹੋਈ ਹੈ।
ਇਹ ਵੀ ਪੜ੍ਹੋ: ਸੈਰ ਕਰਨ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦਿੱਤੀ ਦਰਦਨਾਕ ਮੌਤ
ਜਾਣਕਾਰੀ ਅਨੁਸਾਰ ਪੰਜਪੀਰ ਮੁਹੱਲਾ ਵਾਸੀ ਸਵ. ਵਿਕ੍ਰਮ ਸਿੰਘ ਦੀ ਬੇਟੀ ਪੂਜਾ ਸਿੰਘ ਸਭਾ ਕੰਨਿਆ ਪਾਠਸ਼ਾਲਾ ’ਚ ਨੌਂਵੀ ਜਮਾਤ ’ਚ ਪੜ੍ਹਦੀ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਪੇਪਰ ਦੇਣ ਲਈ ਗਈ ਸੀ ਕਿ ਦੁਪਹਿਰ ਅਚਾਨਕ ਸਕੂਲ ਦੀ ਤੀਜੀ ਮੰਜ਼ਿਲ ਤੋਂ ਡਿੱਗ ਗਈ। ਪੂਜਾ ਦੇ ਭਰਾ ਆਕਾਸ਼ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਨੂੰ ਸਕੂਲ ਤੋਂ ਦੁਪਹਿਰ ਕਰੀਬ 2 ਵਜੇ ਫੋਨ ਆਇਆ ਕਿ ਪੂਜਾ ਡਿੱਗ ਗਈ ਹੈ ਤੇ ਤੁਸੀਂ ਜਲਦ ਸਕੂਲ ਪੁੱਜੋ। ਆਕਾਸ਼ ਦੇ ਅਨੁਸਾਰ ਜਦ ਉਹ ਸਕੂਲ ਪਹੁੰਚਿਆ ਤਾਂ ਉਸਦੀ ਭੈਣ ਗੰਭੀਰ ਹਾਲਾਤ ’ਚ ਸੀ। ਸਕੂਲ ਵਾਲੇ ਉਸਨੂੰ ਸਰਕਾਰੀ ਹਸਪਤਾਲ ਦੀ ਬਜਾਏ ਇਕ ਪ੍ਰਾਈਵੇਟ ਹਸਪਤਾਲ ’ਚ ਲੈ ਗਏ ਜਿਥੇ ਪੂਜਾ ਦੇ ਐਕਸਰੇ ਕੀਤੇ ਗਏ, ਜਿਸਦਾ ਬਿੱਲ ਸਕੂਲ ਅਧਿਆਪਕਾਂ ਨੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਉਹ ਖੁਦ ਹੀ ਪੈਸੇ ਦੇਣ। ਆਕਾਸ਼ ਨੇ ਦੱਸਿਆ ਕਿ ਉਸਦੇ ਕੋਲ ਇੰਨੇ ਪੈਸੇ ਨਹੀਂ ਸੀ।
ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ
ਆਕਾਸ਼ ਨੇ ਦੱਸਿਆ ਕਿ ਉਸਦੀ ਭੈਣ ਦਾ ਇਕ ਚੂਕਣਾ ਟੁੱਟ ਚੁੱਕਿਆ ਹੈ ਤੇ ਮਣਕੇ ਵੀ ਟੁੱਟ ਚੁੱਕੇ ਹਨ। ਡਾਕਟਰ ਨੇ ਪੀ. ਜੀ. ਆਈ. ਲੈ ਜਾਣ ਨੂੰ ਕਿਹਾ ਹੈ ਤੇ ਦੱਸਿਆ ਹੈ ਕਿ ਆਪ੍ਰੇਸ਼ਨ ’ਤੇ ਕਰੀਬ 5 ਤੋਂ 7 ਲੱਖ ਰੁਪਏ ਖ਼ਰਚ ਆਵੇਗਾ। ਪਰਿਵਾਰ ਕੋਲ ਇੰਨੇ ਪੈਸੇ ਨਾ ਹੋਣ ਕਾਰਨ ਉਹ ਪੂਜਾ ਨੂੰ ਆਪਣੇ ਘਰ ਲੈ ਗਏ। ਜਿਵੇਂ ਹੀ ਮੁਹੱਲੇ ਦੇ ਲੋਕਾਂ ਨੂੰ ਸਕੂਲ ਦੇ ਇਸ ਵਿਵਹਾਰ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਸਕੂਲ ਦੇ ਪ੍ਰਤੀ ਰੋਸ ਜਤਾਇਆ।ਇੱਧਰ ਪੂਜਾ ਦੇ ਘਰ ਪਹੁੰਚੇ ਨਵ-ਨਿਯੁਕਤ ਕੌਂਸਲਰ ਮਨੋਹਰ ਲਾਲ ਨੇ ਘਟਨਾ ’ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਉਹ ਇਹ ਮਾਮਲਾ ਕਾਂਗਰਸ ਮੁਖੀ ਸੰਦੀਪ ਜਾਖੜ ਦੇ ਸਾਹਮਣੇ ਰੱਖ ਕੇ ਪੂਜਾ ਦੀ ਮਦਦ ਕਰਵਾਉਣ ਦਾ ਯਤਨ ਕਰਨਗੇ।
ਇਹ ਵੀ ਪੜ੍ਹੋ: ਜਲੰਧਰ ਦੇ ਗਾਂਧੀ ਵਿਨੀਤਾ ਆਸ਼ਰਮ 'ਚੋਂ ਭੱਜੀਆਂ ਲਗਭਗ 40 ਕੁੜੀਆਂ, ਮਚਿਆ ਹੜਕੰਪ
ਮੋਗਾ 'ਚ ਵੱਡੀ ਵਾਰਦਾਤ, ਅਦਾਲਤ ਆਈ ਸਾਲ਼ੀ ਦਾ ਜੀਜੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
NEXT STORY