ਮੋਹਾਲੀ (ਰਾਣਾ) : ਸੈਕਟਰ-70 ਮੈਰੀਟੋਰੀਅਸ ਸਕੂਲ 'ਚ ਲੰਘੀ 9 ਮਾਰਚ ਨੂੰ 11ਵੀਂ ਦੇ ਵਿਦਿਆਰਥੀ ਹਰਮਨਜੀਤ ਸਿੰਘ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ ਵਿਚ ਮਟੌਰ ਥਾਣਾ ਪੁਲਸ ਨੇ ਦੋ ਨਾਬਾਲਗ ਵਿਦਿਆਰਥੀਆਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਸ਼ਨੀਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਬਾਲ ਸੁਧਾਰ ਘਰ ਵਿਚ ਭੇਜ ਦਿੱਤਾ ਗਿਆ। ਪਹਿਲਾਂ ਪੁਲਸ ਨੇ ਇਸ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਸੀ ਅਤੇ ਫਿਰ ਧਾਰਾ-304 ਏ ਅਤੇ ਉਸ ਤੋਂ ਬਾਅਦ ਧਾਰਾ-302 ਲਾਈ ਸੀ।
ਇਹ ਲਾਏ ਸਨ ਪਰਿਵਾਰ ਨੇ ਦੋਸ਼
ਮ੍ਰਿਤਕ ਦੇ ਪਰਿਵਾਰ ਵਲੋਂ ਵੀ ਦੋਸ਼ ਲਾਇਆ ਗਿਆ ਸੀ ਕਿ ਸਾਰੀ ਗਲਤੀ ਸਕੂਲ ਪ੍ਰਸ਼ਾਸਨ ਦੀ ਹੈ ਕਿਉਂਕਿ ਜਿਸ ਸਮੇਂ ਉਨ੍ਹਾਂ ਦੇ ਬੇਟੇ ਦੀ ਮੌਤ ਹੋਈ ਸੀ, ਉਸ ਸਮੇਂ ਉਨ੍ਹਾਂ ਨੇ ਉਨ੍ਹਾਂ ਨੂੰ ਤੁਰੰਤ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦੇ ਬੇਟੇ ਦੀ ਮੌਤ ਤੋਂ ਕਾਫ਼ੀ ਦੇਰ ਬਾਅਦ ਸਕੂਲ ਵਲੋਂ ਉਨ੍ਹਾਂ ਨੂੰ ਫੋਨ ਆਉਣੇ ਸ਼ੁਰੂ ਹੋਏ, ਜਦੋਂ ਉਹ ਸਿਵਲ ਹਸਪਤਾਲ ਫੇਜ਼-6 ਵਿਚ ਪੁੱਜੇ ਤਾਂ ਉਨ੍ਹਾਂ ਦਾ ਪੁੱਤਰ ਮੌਰਚਰੀ ਵਿਚ ਸੀ ਅਤੇ ਉਸ ਤੋਂ ਬਾਅਦ ਵੀ ਘਟਨਾ ਵਾਲੀ ਜਗ੍ਹਾ ਬਾਥਰੂਮ ਅਤੇ ਕਮਰਾ ਦੋਵੇਂ ਸੀਲ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਸਕੂਲ ਪ੍ਰਸ਼ਾਸਨ ਵਲੋਂ ਪਹਿਲਾਂ ਸੁਸਾਈਡ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਅਤੇ ਇਸ ਬਾਰੇ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਪਹਿਲਾਂ ਇਕ ਵਾਰ ਵੀ ਗੱਲ ਨਹੀਂ ਕੀਤੀ।
ਇਹ ਵੀ ਪੜ੍ਹੋ : ਮੈਰੀਟੋਰੀਅਸ ਸਕੂਲ 'ਚ ਵਿਦਿਆਰਥੀ ਦੀ ਮੌਤ ਦਾ ਮਾਮਲਾ, ਸਿੱਖਿਆ ਸਕੱਤਰ ਨੂੰ ਮਿਲਿਆ ਪਰਿਵਾਰ
ਏ. ਐੱਸ. ਪੀ. ਖੁਦ ਕਰ ਰਹੀ ਸੀ ਵਿਦਿਆਰਥੀ ਤੋਂ ਪੁੱਛਗਿੱਛ
ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਏ. ਐੱਸ. ਪੀ. ਅਸ਼ਵਨੀ ਗੋਤਿਆਲ ਨੇ ਮਟੌਰ ਥਾਣੇ ਵਿਚ ਹੀ ਜ਼ਿਆਦਾ ਸਮਾਂ ਗੁਜ਼ਰਿਆ ਹੈ, ਤਾਂ ਕਿ ਜੇਕਰ ਹਰਮਨਜੀਤ ਦੀ ਸੱਚਮੁੱਚ ਹੀ ਹੱਤਿਆ ਕੀਤੀ ਗਈ ਹੈ ਤਾਂ ਉਸ ਦਾ ਛੇਤੀ ਖੁਲਾਸਾ ਹੋਵੇ। ਉਨ੍ਹਾਂ ਵਲੋਂ ਕਾਫ਼ੀ ਦੇਰ ਤਕ ਸਕੂਲ ਹੋਸਟਲ ਦੇ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਰਹੀ। ਵਿਦਿਆਰਥੀ ਤੋਂ ਇਲਾਵਾ ਪੁਲਸ ਨੇ ਹੋਸਟਲ ਵਾਰਡਨ, ਸਕਿਓਰਿਟੀ ਗਾਰਡ ਅਤੇ ਸਕੂਲ ਸਟਾਫ ਤੋਂ ਵੀ ਪੁੱਛਗਿੱਛ ਕੀਤੀ ਸੀ।
ਕੁੱਟ-ਮਾਰ ਦਾ ਵੀ ਲਾਇਆ ਸੀ ਦੋਸ਼
ਉਥੇ ਹੀ ਮ੍ਰਿਤਕ ਦੇ ਪਰਿਵਾਰ ਨੇ ਸਕੂਲ ਪ੍ਰਸ਼ਾਸਨ 'ਤੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਮੌਤ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਨਾਲ ਸਕੂਲ ਦੇ ਹੋਸਟਲ ਵਿਚ ਕੁੱਟ-ਮਾਰ ਹੋਈ ਸੀ ਅਤੇ ਇਸ ਦਾ ਖੁਲਾਸਾ ਪੋਸਟਮਾਰਟਮ ਵਿਚ ਵੀ ਹੋ ਗਿਆ ਸੀ। ਐੱਸ. ਪੀ. ਸਿਟੀ ਨੇ ਵੀ ਇਸ ਦਾ ਖੁਲਾਸਾ ਕੀਤਾ ਸੀ ਕਿ ਮ੍ਰਿਤਕ ਨਾਲ ਪਹਿਲਾਂ ਕੁੱਟ-ਮਾਰ ਕੀਤੀ ਗਈ ਹੈ।
ਹੋਲੇ ਮਹੱਲੇ 'ਚ ਸ਼ਿਰਕਤ ਕਰਨ ਵਾਲੀ ਸੰਗਤ ਦੀ ਸ਼ਨਾਖਤ ਕਰਕੇ ਹੋਵੇਗੀ ਜਾਂਚ
NEXT STORY