ਬਠਿੰਡਾ — ਮੌੜ ਪੁਲਸ ਵਲੋਂ ਦੱਸਵੀਂ ਜਮਾਤ ਦੇ ਵਿਦਿਆਰਥੀ ਨੂੰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੀ ਜਗ੍ਹਾ ਪ੍ਰੀਖਿਆ ਕੇਂਦਰ 'ਚ ਬੈਠ ਕੇ ਇਮਤਿਹਾਨ ਦੇਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਲੜਕੇ ਸੰਬੰਧੀ ਸ਼ਿਕਾਇਤ ਪ੍ਰੀਖਿਆ ਕੇਂਦਰ ਦੀ ਸੁਪਰਡੈਂਟ ਕੁਲਵਿੰਦਰ ਕੌਰ ਵਲੋਂ ਪੁਲਸ ਨੂੰ ਕੀਤੀ ਗਈ ਸੀ, ਜਿਸ ਤਹਿਤ ਪੁਲਸ ਨੇ ਮੌਕੇ 'ਤੇ ਪੁਹੰਚ ਕੇ ਉਕਤ ਲੜਕੇ ਖਿਲਾਫ ਧਾਰਾ 420 ਤੇ 419 ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਲੜਕਾ ਜਿਸ ਦੀ ਪਛਾਣ ਸੁਰਜੀਵਨ ਸਿੰਘ ਵਜੋਂ ਹੋਈ ਹੈ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਸਰਖਾਨਾ 'ਚ ਕਿਸੇ ਹੋਰ ਵਿਦਿਆਰਥੀ ਦੀ ਜਗ੍ਹਾ ਇਮਤਿਹਾਨ ਦੇਣ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਮਾਸਟਰ ਗੁਰਸ਼ਰਨ ਸਿੰਘ ਚੈਕਿੰਗ ਦੌਰਾਨ ਸੀਗਨੇਚਰ ਸ਼ੀਟ 'ਤੇ ਵਿਦਿਆਰਥੀਆਂ ਦੇ ਦਸਤਖਤ ਲੈ ਰਹੇ ਸਨ ਕਿ ਸੁਖਜੀਵਨ ਸਿੰਘ ਦੇ ਨਾਂ 'ਤੇ ਉਕਤ ਲੜਕੇ ਨੇ ਸੁਰਜੀਵਨ ਸਿੰਘ ਦੇ ਦਸਤਖਤ ਕਰ ਦਿੱਤੇ। ਜਦੋਂ ਮਾਸਟਰ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸਾਰਾ ਮਾਮਲਾ ਸਮਝ ਆ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਸ ਵਲੋਂ ਸੁਰਜੀਵਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਸੁਰਜੀਵਨ ਨੇ ਦੱਸਿਆ ਕਿ ਜਿਸ ਵਿਦਿਆਰਥੀ ਦੀ ਜਗ੍ਹਾ ਉਹ ਪੰਜਾਬੀ ਦਾ ਇਮਤਿਹਾਨ ਦੇ ਰਿਹਾ ਸੀ, ਉਹ ਰਾਮਨਗਰ ਦਾ ਰਹਿਣ ਵਾਲਾ ਸੁਖਜੀਵਨ ਸਿੰਘ ਹੈ, ਜੋ ਕਿ ਪੰਜਾਬੀ ਵਿਸ਼ੇ 'ਚ ਕਾਫੀ ਕਮਜ਼ੋਰ ਹੈ। ਸੁਖਜੀਵਨ ਸਿੰਘ ਨੇ ਉਸ ਨੂੰ ਆਪਣੀ ਜਗ੍ਹਾ ਇਮਤਿਹਾਨ ਦੇਣ ਲਈ 1500 ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਗੁਰਦੁਆਰਾ ਸਾਹਿਬ 'ਚ ਪਰਿਕਰਮਾ ਕਰਦੇ ਨੌਜਵਾਨ ਦੀ ਮੌਤ, ਵੀਡੀਓ ਵਾਇਰਲ
NEXT STORY