ਮੋਗਾ (ਸੰਦੀਪ) - ਸ਼ੁੱਕਰਵਾਰ ਨੂੰ ਸ਼ਹਿਰ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਦੇ 6ਵੀਂ ਕਲਾਸ ਦੇ ਦੋ ਵਿਦਿਆਰਥੀਆਂ ਦੀ ਆਪਸੀ ਮਾਮੂਲੀ ਤਕਰਾਰ ਹੋ ਗਈ ਜਿਸ 'ਤੇ ਉਨ੍ਹਾਂ 'ਚ ਇਕ ਵਿਦਿਆਰਥੀ ਦੇ ਪਿਤਾ ਨੇ ਬੇਟੇ ਦੀ ਸ਼ਿਕਾਇਤ ਸੁਣ ਕੇ ਗੁੱਸੇ 'ਚ ਆਏ ਸਕੂਲ ਕੈਂਪਸ 'ਚ ਹੀ ਦੂਜੇ ਮਾਸੂਮ 11 ਸਾਲਾ ਵਿਦਿਆਰਥੀ ਨਾਲ ਬੇਰਹਿਮੀ ਨਾਲ ਮਾਰਕੁੱਟ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਬੱਚਾ ਜਦ ਘਰ ਪੁੱਜਿਆ ਤਾਂ ਉਸ ਨਾਲ ਘਟਨਾ ਦਾ ਪਤਾ ਲੱਗਣ 'ਤੇ ਉਸ ਦੇ ਪਿਤਾ ਅਤੇ ਚਾਚੇ ਵੱਲੋਂ ਤੁਰੰਤ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਹਸਪਤਾਲ ਪ੍ਰਬੰਧਕ ਵੱਲੋਂ ਪੁਲਸ ਨੂੰ ਦੇ ਦਿੱਤੀ ਗਈ ਹੈ।
ਸਿਵਲ ਹਸਪਤਾਲ 'ਚ ਦਾਖਲ 6ਵੀਂ ਕਲਾਸ 'ਚ ਪੜ੍ਹਨ ਵਾਲੇ ਪਿੰਡ ਕੋਕਰੀ ਕਲਾਂ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਦੀ ਕਲਾਸ ਦੇ ਹੀ ਇਕ ਵਿਦਿਆਰਥੀ ਹਰਸ਼ਦੀਪ ਨਾਲ ਉਸ ਦੀ ਮਾਮੂਲੀ ਤਕਰਾਰ ਹੋ ਗਈ ਸੀ। ਛੁੱਟੀ ਹੋਣ 'ਤੇ ਜਦ ਉਹ ਸਕੂਲ 'ਚ ਹੀ ਆਪਣੀ ਵੈਨ ਕੋਲ ਪੁੱਜਿਆ ਤਾਂ ਉਕਤ ਵਿਦਿਆਰਥੀ ਨੇ ਇਸ ਸਬੰਧੀ ਆਪਣੇ ਪਿਤਾ ਨੂੰ ਦੱਸ ਦਿੱਤਾ, ਜਿਸ 'ਤੇ ਗੁੱਸੇ 'ਚ ਆਏ ਉਕਤ ਵਿਦਿਆਰਥੀ ਦੇ ਪਿਤਾ ਨੇ ਉਸ ਨਾਲ ਕਥਿਤ ਤੌਰ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬੱਚੇ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਮੌਜੂਦ ਉਨ੍ਹਾਂ ਕਲਾਸ ਦੀ ਇੰਚਾਰਜ ਅਧਿਆਪਕਾ ਕਰਮਜੀਤ ਤੇ ਵੈਨ ਚਾਲਕ ਨੇ ਉਸ ਰੋਕਿਆ ਤਾਂ ਉਸ ਨੇ ਉਨ੍ਹਾਂ ਨਾਲ ਵੀ ਬਦਤਮੀਜ਼ੀ ਕੀਤੀ। ਸਿਵਲ ਹਸਪਤਾਲ 'ਚ ਮੌਜੂਦ ਪੀੜਤ ਦੇ ਪਿਤਾ ਹਰਜੀਤ ਸਿੰਘ, ਚਾਚਾ ਸਵਰਨਜੀਤ ਸਿੰਘ ਅਤੇ ਉਨ੍ਹਾਂ ਨਾਲ ਹਾਜ਼ਰ ਪਿੰਡ ਵਾਸੀਆਂ ਨੇ ਬੱਚੇ ਦੇ ਨਾਲ ਇਸ ਤਰ੍ਹਾਂ ਸਕੂਲ ਕੈਂਪਸ 'ਚ ਹੋਈ ਮਾਰਕੁੱਟ ਅਤੇ ਸਕੂਲ ਸਟਾਫ ਵੱਲੋਂ ਜ਼ਖਮੀ ਹਾਲਤ 'ਚ ਬੱਚੇ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਬਜਾਏ ਘਰ ਭੇਜਣ 'ਤੇ ਰੋਸ ਜ਼ਾਹਰ ਕੀਤਾ। ਦੂਜੇ ਪਾਸੇ ਡਾ. ਬਲਵਿੰਦਰ ਸਿੰਘ ਨੇ ਬੱਚੇ ਨੂੰ ਦੇਖਰੇਖ 'ਚ ਰੱਖਣ ਅਤੇ ਉਸ ਦੇ ਟੈਸਟ ਕਰਵਾਉਣ ਬਾਰੇ ਦੱਸਿਆ। ਸਕੂਲ ਦੇ ਸੁਰੱਖਿਆ ਪ੍ਰਬੰਧਾ ਸੰਬੰਧੀ ਸਕੂਲ ਦੇ ਮਾਲਕ ਗੁਰਪ੍ਰੀਤ ਸਿੰਘ ਸਿੱਧੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ
ਮੈਡੀਕਲ ਏਜੰਸੀ 'ਚ ਚੋਰੀ ਕਰਨ ਵਾਲੇ ਲੋੜੀਂਦੇ ਤਿੰਨ ਮੁਲਜ਼ਮ ਕਾਬੂ
NEXT STORY