ਪਠਾਨਕੋਟ,(ਆਦਿਤਿਆ): ਥਾਣਾ ਸਾਹਪੁਰਕੰਡੀ ਦੇ ਅਧੀਨ ਆਉਦੇ ਇਲਾਕੇ 'ਚ ਨੌਜਵਾਨ ਨੇ ਨਾਬਾਲਿਗ ਵਿਦਿਆਰਥਣ ਨੂੰ ਝਾਂਸਾ ਦੇ ਕੇ ਘਰ ਬੁਲਾਇਆ ਤੇ ਉਸ ਨਾਲ ਜਬਰ-ਜਨਾਹ ਕਰਕੇ ਵੀਡੀਓ ਬਨ੍ਹਾ ਲਈ। ਉਸ ਦੇ ਬਾਅਦ ਵਿਅਕਤੀ ਨੇ ਵਿਦਿਆਰਥਣ ਨੂੰ ਧਮਕੀ ਦਿੱਤੀ ਜੇਕਰ ਕਿਸੇ ਨੂੰ ਕੁਝ ਦੱਸਿਆ ਤਾਂ ਵੀਡੀਓ ਵਾਇਰਲ ਕਰ ਦੇਵੇਗਾ। ਬਲੈਕਮੇਲ ਕਰਦੇ ਹੋਏ ਵਿਅਕਤੀ ਨੇ ਵਿਦਿਆਰਥਣ ਦੇ ਨਾਲ ਕਈ ਵਾਰ ਜਬਰ-ਜਨਾਹ ਕੀਤਾ। ਪੀੜਿਤ ਵਿਦਿਆਰਥਣ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਲਾਅ ਸਟੂਡੈਂਟ ਹੈ। ਇਸ ਤੋਂ ਪਹਿਲੇ ਉਹ ਸਰਕਾਰੀ ਸਕੂਲ 'ਚ ਪੜਦੀ ਸੀ। ਉਹ ਜਦ ਸਕੂਲ 'ਚ ਪੜਾਈ ਕਰਨ ਜਾਂਦੀ ਸੀ ਤਾਂ ਜੁਗਿਆਲ ਕਾਲੋਨੀ ਦਾ ਰਹਿਣ ਵਾਲਾ ਉਕਤ ਨੌਜਵਾਨ ਉਸ ਦੇ ਪਿਛੇ ਆਉਂਦੇ ਜਾਂਦੇ ਪਿੱਛਾ ਕਰਦਾ ਸੀ।
ਬੀਤੇ ਸਾਲ ਉਕਤ ਨੌਜਵਾਨ ਨੇ ਉਸ ਨੂੰ ਝਾਂਸੇ 'ਚ ਲੈ ਕੇ ਘਰ ਬੁਲਾਇਆ ਤੇ ਉਥੇ ਉਸ ਦੀ ਸਹਿਮਤੀ ਦੇ ਬਿਨ੍ਹਾਂ ਜਬਰ-ਜਨਾਹ ਕੀਤਾ। ਇਸ ਦੌਰਾਨ ਨੌਜਵਾਨ ਨੇ ਉਸ ਦੀ ਵੀਡੀਓ ਬਣਾ ਦਿੱਤੀ। ਪੀੜਿਤ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਨੌਜਵਾਨ ਨੇ ਉਸ ਨੂੰ ਧਮਕੀ ਦਿੱਤੀ ਕਿ ਉਸ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਹੈ। ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਦੀ ਵੀਡੀਓ ਵਾਇਰਲ ਕਰ ਦੇਵਾਗੇ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਡਰ ਦੇ ਮਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਉਸ ਦੇ ਬਾਅਦ ਵੀ ਉਕਤ ਨੌਜਵਾਨ ਉਸ ਨੂੰ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸ ਨਾਲ ਵਾਰ-ਵਾਰ ਜਬਰ-ਜਨਾਹ ਕਰਦਾ ਰਿਹਾ। ਉਹ ਉਕਤ ਨੌਜਵਾਨ ਤੋਂ ਪਰੇਸ਼ਾਨ ਹੋ ਗਈ। ਘਰ 'ਚ ਉਸ ਦੀ ਮਾਂ ਨੇ ਪ੍ਰੇਸ਼ਾਨ ਰਹਿਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਹਿੰਮਤ ਕਰ ਸਾਰੀ ਗੱਲ ਦੱਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਵੂਮੈਨ ਸੈਲ ਧਾਰਕਲਾਂ ਇੰਚਾਰਜ ਏ.ਐੱਸ.ਆਈ ਸ਼ਾਤੀ ਨੇ ਪੀੜਿਤਾ ਦੇ ਬਿਆਨ ਤੇ ਸਾਹਪੁਰਕੰਡੀ ਥਾਣੇ 'ਚ ਜੁਗਿਆਲ ਕਾਲੌਨੀ ਨਿਵਾਸੀ ਅਜੇ ਪਾਲ ਸਿੰਘ ਉਰਫ਼ ਸੰਨੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਫਿਲਹਾਲ ਦੋਸ਼ੀ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ, ਕਿ ਪੀੜਿਤ ਦਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਦੋਸ਼ੀ ਵਿਅਕਤੀ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।
ਐਮ. ਪੀ. ਚੌਧਰੀ ਸੰਤੋਖ ਸਿੰਘ ਤੇ ਡੀ. ਸੀ. ਨੇ ਭੋਗਪੁਰ ਦਾਣਾ ਮੰਡੀ 'ਚ ਝੋਨੇ ਦੀ ਖਰੀਦ ਕਰਵਾਈ ਸ਼ੁਰੂ
NEXT STORY