ਚੰਡੀਗੜ੍ਹ (ਸੰਦੀਪ) - ਮਾਮੂਲੀ ਗੱਲ ਤੋਂ ਸੈਕਟਰ-26 ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਬੀ. ਏ. ਭਾਗ ਪਹਿਲਾ ਵਿਚ ਪੜ੍ਹਨ ਵਾਲੇ ਵਿਦਿਆਰਥੀ ਨਾਲ ਬੀ. ਏ. ਭਾਗ ਦੂਜੇ ਵਿਚ ਪੜ੍ਹਨ ਵਾਲੇ ਵਿਦਿਆਰਥੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁੱਟ-ਮਾਰ ਕਰ ਦਿੱਤੀ। ਜ਼ਖ਼ਮੀ ਵਿਦਿਆਰਥੀ ਦੀ ਸ਼ਿਕਾਇਤ ਤੇ ਉਸਦੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਸੈਕਟਰ-26 ਥਾਣਾ ਪੁਲਸ ਨੇ ਬੀ. ਏ. ਭਾਗ ਦੂਜੇ ਵਿਚ ਪੜ੍ਹਨ ਵਾਲੇ ਸੁਮਿਤ ਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵਿਦਿਆਰਥੀ ਜਤਿਨ ਗਰਚਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 12 ਅਪ੍ਰੈਲ ਨੂੰ ਸੁਮਿਤ ਤੇ ਉਸਦੇ ਸਾਥੀਆਂ ਨਾਲ ਉਸਦੀ ਕਿਸੇ ਮਾਮੂਲੀ ਗੱਲ ਤੋਂ ਬਹਿਸ ਹੋ ਗਈ ਸੀ ਤੇ ਇਸ ਕਾਰਨ ਸੁਮਿਤ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਨਾਲ ਕੁੱਟ-ਮਾਰ ਕੀਤੀ।
ਲੜਕੀ ਦੇ ਭਰਾ ਨੇ ਦਿੱਤੀ ਧਮਕੀ : ਨੌਜਵਾਨ ਨੇ ਲਿਆ ਫਾਹਾ
NEXT STORY