ਜਲੰਧਰ—ਪੀ.ਏ.ਪੀ. ਚੌਕ ਸਥਿਤ ਇਕ ਨਾਮੀ ਸਕੂਲ ’ਚ ਪੜ੍ਹ ਰਹੇ ਇਕ ਅਫਸਰ ਦੇ ਬੇਟੇ ਨੇ ਮਹਿਲਾ ਅਧਿਆਪਕ ਨਾਲ ਅਸ਼ਲੀਲ ਵੀਡੀਓ ਕਾਲ ਨੂੰ ਰਿਕਾਰਡ ਕਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਹੈ। ਦੋ ਮਿੰਟ ਪੰਜ ਸੈਕਿੰਡ ਦੀ ਇਹ ਅਸ਼ਲੀਲ ਵੀਡੀਓ ਕਲਿਪ ਸਕੂਲ ਦੇ ਪ੍ਰਬੰਧ ਤੱਕ ਪਹੁੰਚਾਈ ਗਈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ’ਚ ਨਜ਼ਰ ਆ ਰਿਹਾ ਹੈ ਵਿਦਿਆਰਥੀ ਇਕ ਵੱਡੇ ਪੁਲਸ ਅਫਸਰ ਦਾ ਪੁੱਤਰ ਹੈ। ਇਸ ਕਾਰਨ ਸਕੂਲ ਪ੍ਰਬੰਧਕ ਅਤੇ ਪੁਲਸ ਵਾਲੇ ਮਾਮਲੇ ਨੂੰ ਦਬਾਉਣ ’ਚ ਜੁੱਟ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ’ਚ ਵੀ ਅਜਿਹਾ ਮਾਮਲਾ ਸਾਹਮਣੇ ਆ ਚੁੱਕਾ ਹੈ।
ਵਾਇਰਲ ਹੋਈ ਵੀਡੀਓ ਕਲਿੱਪ ’ਚ ਸਟੂਡੈਂਟ ਆਪਣੀ ਮਹਿਲਾ ਅਧਿਆਪਕ ਦੇ ਨਾਲ ਵਟਸਐੱਪ ’ਤੇ ਚੈੱਟ ਕਰ ਰਿਹਾ ਹੈ। ਉਹ ਮੈਸੇਜ ਕਰਕੇ ਅਧਿਆਪਕ ਨੂੰ ਕੱਪੜੇ ਉਤਾਰਨ ਨੂੰ ਕਹਿੰਦਾ ਹੈ। ਪਹਿਲਾਂ ਅਧਿਆਪਕ ਮਨ੍ਹਾ ਕਰ ਦਿੰਦੀ ਹੈ ਅਤੇ ਸਟੂਡੈਂਟ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸ ਨੇ ਅਜਿਹਾ ਨਾ ਕੀਤਾ ਤਾਂ ਉਸ ਦਾ ਮਰਿਆ ਮੂੰਹ ਦੇਖੇਗੀ। ਇਸ ’ਤੇ ਪਿਆਰ ’ਚ ਪਾਗਲ ਅਧਿਆਪਕ ਪਿਘਲ ਜਾਂਦੀ ਹੈ। ਉਹ ਸ਼ਾਵਰ ਦੇ ਬਹਾਨੇ ਬਾਥਰੂਮ ’ਚ ਜਾਂਦੀ ਹੈ ਤਾਂ ਸਟੂਡੈਂਟ ਉਸ ਨੂੰ ਵੀਡੀਓ ਕਾਲ ਕਰਦਾ ਹੈ। ਉਹ ਅਧਿਆਪਕ ਨੂੰ ਵੱਖ-ਵੱਖ ਐਂਗਲ ਨਾਲ ਕੈਮਰੇ ਦੇ ਸਾਹਮਣੇ ਆਉਣ ਨੂੰ ਕਹਿੰਦਾ ਹੈ। ਇਸ ਦੌਰਾਨ ਉਹ ਉਸ ਦੀ ਰਿਕਾਡਿੰਗ ਵੀ ਕਰ ਲੈਂਦਾ ਹੈ। ਵੀਡੀਓ ’ਚ ਅਧਿਆਪਕ ਦੇ ਗੁੱਟ ਅਤੇ ਗਰਦਨ ’ਤੇ ਟੈਟੂ ਵੀ ਨਜ਼ਰ ਆ ਰਿਹਾ ਹੈ।
ਪੁਲਸ ਨੇ ਸਟੂਡੈਂਟ ’ਤੇ ਨਹੀਂ ਕੀਤਾ ਕੇਸ ਦਰਜ
ਇਹ ਵੀਡੀਓ ਕਲਿੱਪ ਸਟੂਡੈਂਟ ਨੇ ਆਪਣੇ ਮੋਬਾਇਲ ’ਤੇ ਵੀਡੀਓ ਕਾਲ ਰਿਕਾਰਡ ਐੱਪ ਇੰਸਟਾਲ ਕਰਕੇ ਰਿਕਾਰਡ ਕੀਤੀ, ਜਿਸ ਦੇ ਬਾਅਦ ਕਲਿੱਪ ਨੂੰ ਉਸ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਵੀਡੀਓ ਵਾਇਰਲ ਹੁੰਦੇ ਹੀ ਇਹ ਮਾਮਲਾ ਦੇਖਦੇ ਹੀ ਦੇਖਦੇ ਸਕੂਲ ਮੈਨੇਜਮੈਂਟ ਅਤੇ ਅਫਸਰਾਂ ਤੱਕ ਪਹੁੰਚ ਗਿਆ। ਨਿਯਮ ਦੇ ਮੁਤਾਬਕ ਮਾਮਲੇ ’ਚ ਉਕਤ ਸਟੂਡੈਂਟ ਦੇ ਖਿਲਾਫ ਪੁਲਸ ਕੇਸ ਦਰਜ ਹੁੰਦਾ ਪਰ ਅਜਿਹਾ ਪੁਲਸ ਨੇ ਕਰਨਾ ਜ਼ਰੂਰੀ ਨਹੀਂ ਸਮਝਿਆ।ਉੱਥੇ ਇਸ ਸਬੰਧ ’ਚ ਐੱਸ.ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਕਿਹਾ ਕਿ ਪੁਲਸ ਦੇ ਕੋਲ ਫਿਲਹਾਲ ਕੋਈ ਸ਼ਿਕਾਇਤ ਨਹੀਂ ਆਈ ਹੈ। ਸਕੂਲ ਪ੍ਰਸ਼ਾਸਨ ਜਾਂ ਮਹਿਲਾ ਅਧਿਆਪਕ ਵਲੋਂ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਉਹ ਇਸ ਮਾਮਲੇ ’ਚ ਸਖਤ ਤੋਂ ਸਖਤ ਕਾਰਵਾਈ ਕਰਨਗੇ।
ਜਾਣੋ ਕਿਉਂ ਇਕ ਹਫਤੇ ਤੋਂ ਬੰਦ ਹੈ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕਾਰਜ
NEXT STORY