ਲੁਧਿਆਣਾ (ਵਿੱਕੀ) : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਨੀਟ ਰੀ-ਐਗਜ਼ਾਮ 21 ਜੂਨ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਰ ਪ੍ਰੀਖਿਆ 'ਚ 22 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਣਗੇ। ਇਸ ਦੌਰਾਨ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ. ਐੱਮ. ਸੀ.) ਨੇ ਪੂਰੇ ਭਾਰਤ ਦੇ ਸਾਰੇ ਮੈਡੀਕਲ ਕਾਲਜਾਂ ਤੇ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨੀਟ ਪ੍ਰੀਖਿਆ ਹੋਣ ਤੱਕ ਐੱਮ. ਬੀ. ਬੀ. ਐੱਸ. ਅਤੇ ਹੋਰ ਮੈਡੀਕਲ ਵਿਦਿਆਰਥੀਆਂ ਨੂੰ ਕੈਂਪਸ ਦੇ ਅੰਦਰ ਹੀ ਰੱਖਣ। ਐੱਨ. ਐੱਮ. ਸੀ. ਨੇ ਇਕ ਆਫ਼ੀਸ਼ੀਅਲ ਐਡਵਾਈਜ਼ਰੀ 'ਚ ਸਾਰੇ ਮੈਡੀਕਲ ਕਾਲਜਾਂ ਨੂੰ ਹਦਾਇਤ ਕੀਤੀ ਹੈ ਕਿ ਉਹ 20 ਅਤੇ 21 ਜੂਨ ਨੂੰ ਐੱਮ. ਬੀ. ਬੀ.ਐੱਸ. ਅਤੇ ਦੂਜੇ ਮੈਡੀਕਲ ਵਿਦਿਆਰਥੀਆਂ ਲਈ ਕੋਈ ਛੁੱਟੀ ਐਲਾਨ ਨਾ ਕਰਨ। ਇਸ ਦੌਰਾਨ ਰੈਗੂਲਰ ਅਕਾਦਮਿਕ ਗਤੀਵਿਧੀਆਂ ਆਮ ਵਾਂਗ ਜਾਰੀ ਰਹਿਣਗੀਆਂ, ਹਾਲਾਂਕਿ ਸਿਰਫ਼ ਐਮਰਜੈਂਸੀ ਸਥਿਤੀ 'ਚ ਹੀ ਛੁੱਟੀ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਵੱਡੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ, ਲੱਖਾਂ ਪੰਜਾਬੀਆਂ ਨੂੰ ਮਿਲੇਗਾ ਵੱਡਾ ਫ਼ਾਇਦਾ
ਪ੍ਰੀਖਿਆ 'ਚ ਗੜਬੜੀ ਰੋਕਣ ਲਈ ਵਧਾਈ ਨਿਗਰਾਨੀ
ਸਿੱਖਿਆ ਮੰਤਰਾਲੇ ਦੇ ਇਕ ਪੱਤਰ ਦੇ ਆਧਾਰ ’ਤੇ ਕਮਿਸ਼ਨ ਨੇ ਇਹ ਕਦਮ ਚੁੱਕਿਆ ਹੈ, ਜਿਸ ਦਾ ਮੁੱਖ ਮਕਸਦ ਆਉਣ ਵਾਲੇ ਨੀਟ ਰੀ-ਐਗਜ਼ਾਮ ਨੂੰ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਨਾ ਹੈ। ਐੱਨ. ਐੱਮ. ਸੀ. ਅਨੁਸਾਰ ਕੁੱਝ ਕਾਲਜਾਂ ਦੇ ਮੈਡੀਕਲ ਵਿਦਿਆਰਥੀ ਪਹਿਲਾਂ ਵੀ ਪ੍ਰੀਖਿਆਵਾਂ ਨਾਲ ਜੁੜੀਆਂ ਸ਼ੱਕੀ ਗਤੀਵਿਧੀਆਂ 'ਚ ਸ਼ਾਮਲ ਪਾਏ ਗਏ ਹਨ, ਇਸ ਲਈ ਸਾਰੀਆਂ ਮੈਡੀਕਲ ਸੰਸਥਾਵਾਂ ਲਈ ਚੌਕਸ ਰਹਿਣਾ ਲਾਜ਼ਮੀ ਹੋ ਗਿਆ ਹੈ। ਐੱਨ. ਐੱਮ. ਸੀ. ਨੇ ਮੈਡੀਕਲ ਕਾਲਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰੀਖਿਆ ਦੌਰਾਨ ਕੈਂਪਸ 'ਚ ਨਿਗਰਾਨੀ ਕਾਫ਼ੀ ਵਧਾ ਦੇਣ, ਵਿਦਿਆਰਥੀਆਂ ਦੀ ਆਵਾਜਾਈ ’ਤੇ ਤਿੱਖੀ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਕਿਸੇ ਵੀ ਸ਼ੱਕੀ ਜਾਂ ਅਣਚਾਹੀ ਗਤੀਵਿਧੀ ਤੋਂ ਦੂਰ ਰਹਿਣ ਦੀ ਸਲਾਹ ਦੇਣ।
ਇਹ ਵੀ ਪੜ੍ਹੋ : ਅੱਜ ਤੋਂ 3 ਦਿਨ ਦੇ ਪੰਜਾਬ ਦੌਰੇ 'ਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਜਾਣੋ ਪੂਰਾ ਸ਼ਡਿਊਲ
ਪੇਪਰ ਲੀਕ ਹੋਣ ਕਾਰਨ ਦੁਬਾਰਾ ਹੋ ਰਹੀ ਹੈ ਪ੍ਰੀਖਿਆ
ਜ਼ਿਕਰਯੋਗ ਹੈ ਕਿ ਪਹਿਲਾਂ ਨੀਟ ਯੂ. ਜੀ. 2026 ਦੀ ਪ੍ਰੀਖਿਆ 3 ਮਈ ਨੂੰ ਹੋਈ ਸੀ ਪਰ ਬਾਅਦ 'ਚ ਪੇਪਰ ਲੀਕ ਹੋਣ ਦੇ ਵੱਡੇ ਮਾਮਲੇ ਕਾਰਨ ਕੇਂਦਰ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਹੁਣ ਇਹ ਪ੍ਰੀਖਿਆ 21 ਜੂਨ 2026 ਨੂੰ ਦੁਬਾਰਾ ਹੋਣ ਜਾ ਰਹੀ ਹੈ, ਜਿਸ 'ਚ 22 ਲੱਖ ਤੋਂ ਵੱਧ ਵਿਦਿਆਰਥੀ ਬੈਠਣਗੇ। ਸੰਸਥਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਪ੍ਰੀਖਿਆ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਲੱਗ ਗਈਆਂ ਪਾਬੰਦੀਆਂ, ਹੁਕਮ ਹੋਏ ਜਾਰੀ
NEXT STORY