ਨੂਰਪੁਰਬੇਦੀ(ਭੰਡਾਰੀ)— ਜ਼ਿਲਾ ਬਾਲ ਸੁਰੱਖਿਆ ਦਫਤਰ ਰੂਪਨਗਰ ਵੱਲੋਂ ਮੰਗਲਵਾਰ ਨੂੰ ਨੂਰਪੁਰਬੇਦੀ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੜ੍ਹਬਾਗਾ, ਸਰਕਾਰੀ ਹਾਈ ਸਕੂਲ ਗੜ੍ਹਡੋਲੀਆਂ ਅਤੇ ਸਰਕਾਰੀ ਹਾਈ ਸਕੂਲ ਖੱਡ ਬਠਲੌਰ ਵਿਖੇ ਬੱਚਿਆਂ ਦੇ ਸ਼ਰੀਰਕ ਸ਼ੋਸ਼ਣ ਤੋਂ ਬਚਾਅ ਲਈ ਬਣਾਏ ਗਏ ਪੋਕਸੋ ਐਕਟ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਈ ਜ਼ਿਲਾ ਬਾਲ ਸੁਰੱਖਿਆ ਅਫਸਰ ਮੈਡਮ ਰਜਿੰਦਰ ਕੌਰ ਨੇ ਬੱਚਿਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਕਿਧਰੇ ਵੀ ਕੁਝ ਗਲਤ ਹੋ ਰਿਹਾ ਹੋਵੇ ਤਾਂ ਉਹ ਇਸ ਬਾਰੇ ਆਪਣੇ ਘਰ ਵਾਲਿਆਂ, ਅਧਿਆਪਕਾਂ ਜਾਂ ਚਾਈਲਡ ਹੈਲਪ ਲਾਈਨ ਨੰਬਰ 1098 'ਤੇ ਦੱਸ ਸਕਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਪੋਕਸੋ ਐਕਟ 2012 ਬਾਰੇ ਤੇ ਜ਼ਿਲਾ ਬਾਲ ਸੁਰੱਖਿਆ ਦਫਤਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ। ਬਾਲ ਸੁਰੱਖਿਆ ਅਫਸਰ ਮੈਡਮ ਮੋਹਿਤਾ ਸ਼ਰਮਾ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਐਕਟ ਦਾ ਮੁੱਖ ਉਦੇਸ਼ 18 ਸਾਲ ਉਮਰ ਤੱਕ ਦੇ ਬੱਚਿਆਂ ਦਾ ਸ਼ਰੀਰਕ ਅਤੇ ਯੌਨ ਸ਼ੋਸ਼ਣ ਤੋਂ ਬਚਾਅ ਕਰਨਾ ਹੈ। ਇਸ ਦੌਰਾਨ ਬੱਚਿਆਂ ਨੂੰ (ਮਾੜੀ-ਚੰਗੀ ਛੌਹ) ਤੇ ਜਿਸ 'ਚ ਪੋਕਸੋ ਐਕਟ ਸਬੰਧੀ ਜਾਗਰੂਕ ਕੀਤਾ ਗਿਆ ਹੈ, ਦਿਖਾ ਕੇ ਯੌਨ ਸ਼ੋਸ਼ਣ ਬਾਰੇ ਜਾਗਰੁਕ ਕੀਤਾ ਗਿਆ । ਇਸ ਮੌਕੇ ਉਕਤ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਮੂਹ ਸਕੂਲ ਹਾਜ਼ਰ ਸੀ।
ਕਿਸਾਨਾਂ ਨਾਲ ਕਰਜ਼ ਮੁਆਫੀ ਦੇ ਨਾਂ 'ਤੇ ਕਾਂਗਰਸ ਨੇ ਕੀਤਾ ਧੋਖਾ: ਆਦੇਸ਼ ਪ੍ਰਤਾਪ
NEXT STORY