ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਸ਼ੁੱਕਰਵਾਰ ਨੂੰ ਪੂਰੇ ਸੈਕਸ਼ਨ ਦੀ ਲਾਈਟ ਬੰਦ ਹੋਣ ਕਾਰਨ ਟਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਯਾਤਰੀਆਂ ਨੂੰ ਪਲੇਟਫਾਰਮ ’ਤੇ ਜਾਣ ਤੋਂ ਰੋਕ ਕੇ ਚੰਡੀਗੜ੍ਹ ਤੇ ਪੰਚਕੂਲਾ ਵੱਲ ਬਣੇ ਵੇਟਿੰਗ ਏਰੀਆ ’ਚ ਰੁਕਣ ਦਾ ਨਿਰਦੇਸ਼ ਦਿੱਤਾ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ’ਤੇ ਇਨ੍ਹੀਂ ਦਿਨੀਂ ਵਰਲਡ ਕਲਾਸ ਬਣਾਉਣ ਦਾ ਪੁਨਰ ਨਿਰਮਾਣ ਕੰਮ ਜਾਰੀ ਹੈ ਪਰ ਸਵੇਰ 10.30 ਵਜੇ ਤੇਜ਼ ਹਵਾਵਾਂ ਕਾਰਨ ਕਾਨਕੋਰਸ ਏਰੀਏ ਉੱਪਰ ਲੱਗੀਆਂ 20-20 ਫੁੱਟ ਦੀਆਂ ਟੀਨ ਦੀਆਂ ਚਾਂਦਰਾਂ ਉੱਖੜ ਕੇ ਪਲੇਟਫਾਰਮ ’ਤੇ ਵੀ ਡਿੱਗੀਆਂ। ਇਸ ਦੌਰਾਨ 3 ਤੇ 4 ਟੀਨ ਦੀਆਂ ਚਾਦਰਾਂ ਹਾਈ ਵੋਲਟੇਜ ਤਾਰਾਂ ’ਚ ਫਸ ਗਈਆਂ, ਜਿਸ ਕਾਰਨ ਸ਼ਾਰਟ ਸਰਕਟ ਹੋ ਗਿਆ।
ਹਾਲਾਂਕਿ ਇਸ ਘਟਨਾ ਦੌਰਾਨ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਨੂੰ ਘੱਗਰ, ਲੁਧਿਆਣਾ ਤੋਂ ਆਉਣ ਵਾਲੀ ਪੱਛਮੀ ਐਕਸਪ੍ਰੈੱਸ ਨੂੰ ਮੋਹਾਲੀ ਅਤੇ ਦੁਪਹਿਰ 12 ਵਜੇ ਦਿੱਲੀ ਜਾਣ ਵਾਲੀ ਸ਼ਤਾਬਦੀ ਨੂੰ ਪਲੇਟਫਾਰਮ ਨੰ.-6 ’ਤੇ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਸਵੇਰ 10.30 ਵਜੇ ਤੋਂ ਬੰਦ ਟਰੇਨਾਂ ਦਾ ਆਉਣ-ਜਾਣ ਦੁਪਹਿਰ 12.30 ਵਜੇ ਸ਼ੁਰੂ ਹੋਇਆ। ਜਾਣਕਾਰੀ ਅਨੁਸਾਰ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਤੈਅ ਸਮੇਂ ਤੋਂ ਡੇਢ ਘੰਟਾ, ਚੰਡੀਗੜ੍ਹ-ਦਿੱਲੀ ਸ਼ਤਾਬਦੀ 30 ਮਿੰਟ ਲੇਟ, ਜਦਕਿ ਪੱਛਮੀ ਐਕਸਪ੍ਰੈੱਸ ਤੈਅ ਸਮੇਂ ਤੋਂ 4 ਘੰਟੇ ਦੇਰੀ ਨਾਲ ਪਹੁੰਚੀ। ਇਸ ਦੇ ਨਾਲ ਹੀ ਚੰਡੀਗੜ੍ਹ-ਅੰਬਾਲਾ ਪੈਸੇਂਜ਼ਰ ਟਰੇਨ ਵੀ 2 ਘੰਟੇ ਲੇਟ ਰਵਾਨਾ ਹੋਈ। ਦੌਲਤਪੁਰ ਐਕਸਪ੍ਰੈੱਸ ਵੀ ਦੇਰੀ ਨਾਲ ਚੱਲ ਰਹੀ ਸੀ। ਸਵੇਰੇ ਦੇ ਸਮੇਂ ਤੇਜ਼ ਹਨ੍ਹੇਰੀ ਕਾਰਨ ਚੰਡੀਗੜ੍ਹ, ਖਰੜ, ਮੋਹਾਲੀ, ਅੰਬਾਲਾ ਤੇ ਕਈ ਹੋਰ ਸੈਕਸ਼ਨਾਂ ’ਚ ਦਰੱਖਣ ਡਿੱਗਣ ਨਾਲ, ਟੀਨ ਦੀਆਂ ਚਾਦਰਾਂ ਉੱਡਣ ਤੇ ਸ਼ਾਰਟ ਸਰਕਟ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਪਰ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਨਹੀਂ ਹੋਇਆ। ਕੁੱਝ ਸਮੇਂ ਵਿਚ ਹੀ ਸਮੱਸਿਆ ਨੂੰ ਠੀਕ ਕਰਕੇ ਆਵਾਜਾਈ ਸ਼ੁਰੂ ਕਰ ਦਿੱਤੀ।
26 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
NEXT STORY