ਮੋਹਾਲੀ (ਕੁਲਦੀਪ) : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦਾ ਮੋਹਾਲੀ ਯੂਨਿਟ ਨੇ ਮੋਹਾਲੀ ਦੀ ਇਕ ਪ੍ਰਾਈਵੇਟ ਯੂਨੀਵਰਸਿਟੀ ਦੇ 2 ਅਤੇ ਹਿਮਾਚਲ ਦੀ ਇਕ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ 52 ਹੈਰੋਇਨ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਨਾਂ ਧਰੁਵ ਗੁਪਤਾ, ਰਿਸ਼ਭ ਭਾਰਦਵਾਜ ਅਤੇ ਅਮਨ ਵਰਮਾ ਹਨ। ਤਿੰਨੇ ਫੌਜੀ ਕਾਲੋਨੀ ਖਰੜ 'ਚ ਕਿਰਾਏ 'ਤੇ ਰਹਿੰਦੇ ਹਨ। ਅਮਨ ਵਰਮਾ ਤੋਂ 20 ਗ੍ਰਾਮ, ਰਿਸ਼ਭ ਤੋਂ 17 ਗ੍ਰਾਮ ਅਤੇ ਧਰੁਵ ਕੋਲੋ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁੱਛਗਿੱਛ 'ਚ ਪਤਾ ਲਗਾ ਕਿ ਦੋਸ਼ੀ ਧਰੁਵ ਮੋਹਾਲੀ ਦੀ ਯੂਨੀਵਰਸਿਟੀ ਘੜੁਆ 'ਚ ਲਾਅ ਕਰ ਰਿਹਾ ਹੈ, ਰਿਸ਼ਭ ਹਿਮਾਚਲ ਦੇ ਮੰਡੀ ਸਥਿਤ ਇਕ ਯੂਨੀਵਰਸਿਟੀ ਤੋਂ ਸਿਵਲ ਇੰਜੀਨਿਅਰ ਕਰ ਰਿਹਾ ਹੈ। ਜਦ ਕਿ ਤੀਜਾ ਦੋਸ਼ੀ ਅਮਨ ਮੋਹਾਲੀ ਦੀ ਪ੍ਰਾਈਵੇਟ ਯੂਨੀਵਰਸਿਟੀ ਤੋਂ ਹੋਟਲ ਮੈਨਜਮੈਂਟ ਕਰ ਰਿਹਾ ਹੈ।
ਨਾਈਜੀਰਿਅਨ ਕੋਲੋ ਖਰੀਦ ਦੇ ਸਨ ਹੈਰੋਇਨ
ਐੱਸ. ਟੀ. ਐੱਫ. ਤੋਂ ਮਿਲੀ ਜਾਣਕਾਰੀ ਅਨੁਸਾਰ ਏ. ਆਈ. ਜੀ. ਰੋਪੜ ਰੇਂਜ ਹਰਪ੍ਰੀਤ ਸਿੰਘ ਦੇ ਹੁਕਮਾਂ 'ਤੇ ਪੁਲਸ ਨੇ ਪੁਰਾਣਾ ਸੇਲਸ ਟੈਕਸ ਬੈਰਿਅਰ ਬਲੌਂਗੀ ਨੇੜਿਓ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਦਿੱਲੀ ਵਾਸੀ ਕਿਸੇ ਨਾਈਜੀਰਿਅਨ ਤੋਂ ਹੈਰੋਇਨ ਖਰੀਦ ਕੇ ਇਸ ਇਲਾਕੇ 'ਚ ਅਤੇ ਕਾਲਜਾਂ ਆਦਿ 'ਚ ਵੇਚਦੇ ਸਨ।
ਤਿੰਨਾਂ ਖਿਲਾਫ ਕੇਸ ਦਰਜ
ਐੱਸ. ਟੀ.. ਐੱਫ. ਸਟੇਸ਼ਨ ਫੇਜ-4 ਮੋਹਾਲੀ 'ਚ ਅਮਨ ਵਰਮਾ ਵਾਸੀ ਪਿੰਡ ਬੜੌਮ ਜ਼ਿਲਾ ਮੰਡੀ, ਰਿਸ਼ਭ ਭਾਰਦਵਾਜ ਵਾਸੀ ਪਿੰਡ ਬਜੋੜ ਜ਼ਿਲਾ ਹਮੀਰਪੁਰ, ਧਰੁਵ ਗੁਪਤਾ ਵਾਸੀ ਮੁੱਲਾ ਬੰਗਸ਼ਾਨ ਮੀਰਾਨਪੁਰ ਕਟਰਾ ਜ਼ਿਲਾ ਸ਼ਾਹਜਾਹਪੁਰ ਖਿਲਾਫ ਕੇਸ ਦਰਜ ਕਰ ਲਿਆ ਹੈ। ਤਿੰਨਾਂ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਕੇਂਦਰੀ ਯੂਨੀਵਰਸਿਟੀ ਦਾ ਪ੍ਰਵਾਸੀ ਵਿਦਿਆਰਥੀ ਹੋਇਆ ਲਾਪਤਾ
NEXT STORY