ਸਾਨ ਫਰਾਂਸਿਸਕੋ (ਅਨਸ) - ਕੈਲੇਫੋਰਨੀਆ ਅਤੇ ਫ੍ਰੈਸਨੋ ਦੇ ਵਿਦਿਆਰਥੀ ਹੁਣ ਸਕੂਲ ਦੇ ਇਕ ਪ੍ਰੋਗਰਾਮ ਦੇ ਹਿੱਸੇ ਦੇ ਰੂਪ ’ਚ ਪੰਜਾਬੀ ਭਾਸ਼ਾ ਸਿੱਖ ਸਕਣਗੇ। ਗਲੋਬਲ ਕੈਲੇਫੋਰਨੀਆ ਇੰਸ਼ੀਏਟਿਵ 2030 ਪ੍ਰੋਗਰਾਮ ਵਿਚ ਇਸ ਨਵੇਂ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ। ਜਿਸ ਵਿਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਅਰਬੀ, ਫ੍ਰੈਂਚ ਅਤੇ ਮਿਕਸਟੇਕੋ ਵੀ ਪੜ੍ਹਾਈ ਜਾਵੇਗੀ। ਇਨ੍ਹਾਂ ਭਾਸ਼ਾਵਾਂ ਨੂੰ 5 ਸਕੂਲਾਂ ’ਚ ਪੜ੍ਹਾਇਆ ਜਾ ਰਿਹਾ ਹੈ। ਜਿਸ ਵਿਚ ਹਰੇਕ ਸਕੂਲ ’ਚ ਇਕ ਭਾਸ਼ਾ ਪੜ੍ਹਾਈ ਜਾਂਦੀ ਹੈ। ਸਕੂਲ ਪ੍ਰਸ਼ਾਸਨ ਅਨੁਸਾਰ ਰਾਜਵਿਆਪੀ 2030 ਤਹਿਤ ਦੋ-ਭਾਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਤਿੱਗਣਾ ਕਰਨਾ ਹੈ। ਰਾਜ ਵਿਚ 100 ਦੋ-ਭਾਸ਼ੀ ਅਧਿਆਪਕਾਂ ਨੂੰ ਦੋ-ਭਾਸ਼ਾਵਾਂ ਨੂੰ ਪੜ੍ਹਾਉਣ ਲਈ ਨਾਮਜ਼ਦ ਕੀਤਾ ਗਿਆ ਹੈ।
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿਰਾਸਤ-ਏ-ਖਾਲਸਾ ਬੰਦ
NEXT STORY