ਮੋਗਾ (ਆਜ਼ਾਦ) - ਬਹੋਨਾ ਰੋਡ ਮੋਗਾ 'ਤੇ ਸਥਿਤ ਜਿੰਦਰ ਸਟੂਡੀਓ ਦੇ ਅਣਪਛਾਤੇ ਚੋਰਾਂ ਵੱਲੋਂ ਬੀਤੀ ਰਾਤ ਤਾਲੇ ਤੋੜ ਕੇ ਅੰਦਰੋਂ ਕਰੀਬ 50 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟੂਡੀਓ ਦੇ ਮਾਲਕ ਜੋਗਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੈਂ ਸਵੇਰੇ ਆ ਕੇ ਦੇਖਿਆ ਤਾਂ ਸਟੂਡੀਓ ਦੇ ਤਾਲੇ ਟੁੱਟੇ ਹੋਏ ਸਨ। ਅਣਪਛਾਤੇ ਚੋਰ ਸਟੂਡੀਓ 'ਚੋਂ ਇਕ ਕੰਪਿਊਟਰ, 32 ਜੀ. ਬੀ. ਦੇ ਦੋ ਕਾਰਡ, 16 ਜੀ. ਬੀ. ਇਕ ਕਾਰਡ, ਇਕ 500 ਜੀ. ਬੀ. ਹਾਰਡ ਡੈਕਸ ਚੋਰੀ ਕਰ ਕੇ ਲੈ ਗਏ। ਇਸ ਸਬੰਧ 'ਚ ਮੈਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਰਕਾਰ ਥਰਮਲ ਪਲਾਂਟ ਬੰਦ ਕਰਨ ਖਿਲਾਫ ਲੜ ਰਹੇ ਆਗੂਆਂ 'ਤੇ ਦਰਜ ਕੀਤੇ ਪਰਚੇ ਤੁਰੰਤ ਵਾਪਸ ਲਵੇ
NEXT STORY