ਜਲੰਧਰ (ਵਰੁਣ)–ਸੂਰਾਨੁੱਸੀ ਦੇ ਅਮਨ ਨਗਰ ਦੇ ਰਹਿਣ ਵਾਲੇ ਇਕ ਸਬ-ਏਜੰਟ ਨੇ ਮੁੱਖ ਏਜੰਟਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪੀੜਤ ਨੇ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਪਹਿਲਾਂ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ, ਜਿਸ ਵਿਚ ਯੂ. ਏ. ਈ. ਦੇ ਏਜੰਟ ਗਗਨਦੀਪ ਸਮੇਤ 6 ਏਜੰਟਾਂ ਦਾ ਨਾਂ ਲਿਖਿਆ ਹੈ। ਸਬ-ਏਜੰਟ ਪ੍ਰਦੀਪ ਅਵਸਥੀ ਪੁੱਤਰ ਅੰਬਿਕਾ ਨਿਵਾਸੀ ਅਮਨ ਨਗਰ ਨੇ ਲਿਖਿਆ ਕਿ ਉਸ ਨੂੰ ਜਾਲ ਵਿਚ ਫਸਾਇਆ ਗਿਆ। ਏਜੰਟ ਜੈਦੀਪ ਅਕਸਰ ਉਸ ਕੋਲ ਆਉਂਦਾ ਸੀ, ਜਿਸ ਨੇ ਉਸ ਨੂੰ ਏਜੰਟੀ ਕਰਨ ਦੀ ਆਫਰ ਦਿੱਤੀ ਅਤੇ ਦੱਸਿਆ ਕਿ ਉਸ ਦਾ ਬੌਸ ਗਗਨਦੀਪ ਵਿਦੇਸ਼ ਵਿਚ ਲੋਕਾਂ ਨੂੰ ਭੇਜਦਾ ਹੈ। ਉਸ ਨੂੰ ਕਮੀਸ਼ਨ ਵਿਚ ਵੱਡੀ ਰਕਮ ਮਿਲੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਤਹਿਸੀਲਾਂ ਵਾਲੇ ਦੇਣ ਧਿਆਨ, ਨਵੇਂ ਹੁਕਮ, 31 ਮਈ ਤੱਕ...
ਪ੍ਰਦੀਪ ਨੇ ਜੈਦੀਪ ਦੀਆਂ ਗੱਲਾਂ ਵਿਚ ਆ ਕੇ ਕੁਝ ਲੋਕਾਂ ਨੂੰ ਉਨ੍ਹਾਂ ਨਾਲ ਮਿਲਵਾ ਦਿੱਤਾ। ਸਾਰੀ ਰਕਮ ਲੈ ਕੇ ਮੁਲਜ਼ਮਾਂ ਨੇ ਪ੍ਰਦੀਪ ਵੱਲੋਂ ਮਿਲਵਾਏ ਲੋਕਾਂ ਨੂੰ ਫਰਜ਼ੀ ਦਸਤਾਵੇਜ਼ ਫੜਾ ਦਿੱਤੇ। ਉਨ੍ਹਾਂ ਦਾ ਵੀਜ਼ਾ ਵੀ ਨਹੀਂ ਲੱਗਾ। ਦੋਸ਼ ਹੈ ਕਿ ਜੈਦੀਪ ਨੇ ਸਾਰੇ ਪੈਸੇ ਲਏ ਸਨ। ਜਿਨ੍ਹਾਂ ਲੋਕਾਂ ਨੂੰ ਪ੍ਰਦੀਪ ਨੇ ਵਿਦੇਸ਼ ਦੇ ਸੁਫ਼ਨੇ ਵਿਖਾਏ ਸਨ, ਉਹ ਪ੍ਰਦੀਪ ਤੋਂ ਪੈਸੇ ਮੰਗਣ ਲੱਗੇ।
ਇਹ ਵੀ ਪੜ੍ਹੋ: ਪਾਣੀ ਦੇ ਮੁੱਦੇ 'ਤੇ ਰਾਜਾ ਵੜਿੰਗ ਦੀ ਚਿਤਾਵਨੀ, ਦਿੱਤਾ ਵੱਡਾ ਬਿਆਨ
ਪ੍ਰਦੀਪ ਨੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਕਿ ਉਸ ਨੇ ਏਜੰਟ ਗਗਨਦੀਪ, ਜੈਦੀਪ, ਰੇਣੂ, ਵਿਨੋਦ, ਲਖਨ ਅਤੇ ਹੁਸ਼ਿਆਰਪੁਰ ਦੇ ਪ੍ਰਿਤਪਾਲ ਨੂੰ ਕਈ ਵਾਰ ਪੈਸੇ ਵਾਪਸ ਕਰਨ ਲਈ ਕਿਹਾ ਪਰ ਉਸ ਦੀ ਕਿਸੇ ਨਾ ਸੁਣੀ। ਇਸੇ ਵਿਚਕਾਰ ਜੈਦੀਪ ਨੂੰ ਇਕ ਹੋਰ ਫਰਾਡ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਲੋਕ ਉਸ ਨੂੰ ਪ੍ਰੇਸ਼ਾਨ ਕਰਨ ਲੱਗੇ। ਇਸੇ ਕਾਰਨ ਪ੍ਰਦੀਪ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਦੀਪ ਨੇ ਲਿਖਿਆ ਕਿ ਉਸ ਨੂੰ ਬਹੁਤ ਸਾਰੇ ਸੁਫ਼ਨੇ ਵਿਖਾਏ ਗਏ ਪਰ ਉਸ ਨਾਲ ਧੋਖਾ ਕੀਤਾ ਗਿਆ। ਜ਼ਹਿਰੀਲਾ ਪਦਾਰਥ ਨਿਗਲਣ ਤੋਂ ਪਹਿਲਾਂ ਪ੍ਰਦੀਪ ਨੇ ਇਕ ਦੋਸਤ ਨੂੰ ਫੋਨ ਵੀ ਕੀਤਾ ਸੀ। ਦੋਸਤ ਨੇ ਉਸ ਨੂੰ ਵਾਰ-ਵਾਰ ਖ਼ੁਦਕੁਸ਼ੀ ਕਰਨ ਤੋਂ ਰੋਕਿਆ ਅਤੇ ਮਾਮਲੇ ਦਾ ਹੱਲ ਕੱਢਣ ਦਾ ਭਰੋਸਾ ਵੀ ਦਿੱਤਾ ਪਰ ਉਸ ਦੇ ਬਾਅਦ ਵੀ ਪ੍ਰਦੀਪ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਦੂਜੇ ਪਾਸੇ ਥਾਣਾ ਨੰਬਰ 1 ਦੀ ਪੁਲਸ ਪ੍ਰਦੀਪ ਦੇ ਬਿਆਨ ਲੈਣ ਗਈ ਪਰ ਉਸ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਂਦਰੀ ਜੇਲ੍ਹ ਅੰਦਰੋਂ 4 ਮੋਬਾਈਲ ਫੋਨ, 2 ਡਾਟਾ ਕੇਬਲ, ਇਕ ਏਅਰ ਫੋਨ, 2 ਮੋਬਾਈਲ ਚਾਰਜਰ ਬਰਾਮਦ
NEXT STORY