ਜਲੰਧਰ (ਚੋਪੜਾ)–ਪੰਜਾਬ ਸਰਕਾਰ ਵੱਲੋਂ ਜ਼ਮੀਨੀ ਰਿਕਾਰਡ ਨੂੰ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ਅਰਬਨ ਡਾਟਾ ਐਂਟਰੀ ਪ੍ਰੋਗਰਾਮ ਨੂੰ ਲੈ ਕੇ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਹਰਕਤ ਵਿਚ ਆ ਚੁੱਕਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸਾਰੇ ਫਰਦ ਕੇਂਦਰਾਂ ਅਤੇ ਤਹਿਸੀਲਾਂ ਨੂੰ ਹੁਕਮ ਦਿੱਤੇ ਹਨ ਕਿ 31 ਮਈ ਤਕ ਸਮੁੱਚਾ ਮੈਨੂਅਲ ਅਤੇ ਆਫਲਾਈਨ ਰੈਵੇਨਿਊ ਰਿਕਾਰਡ ਡਿਜੀਟਲ ਫਾਰਮ ਵਿਚ ਆਨਲਾਈਨ ਕਰ ਦਿੱਤਾ ਜਾਵੇ। ਇਨ੍ਹਾਂ ਹੁਕਮਾਂ ਦੇ ਬਾਅਦ ਵਿਸ਼ੇਸ਼ ਰੂਪ ਨਾਲ ਜਲੰਧਰ ਤਹਿਸੀਲ-1 ਅਤੇ ਤਹਿਸੀਲ-2 ਵਿਚ ਰਿਕਾਰਡ ਐਂਟਰੀ ਦੇ ਕੰਮ ਵਿਚ ਤੇਜ਼ੀ ਵੇਖੀ ਜਾ ਰਹੀ ਹੈ। ਇਸ ਕਵਾਇਦ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਲੇਬਰ ਡੇਅ ਵਰਗੀ ਸਰਕਾਰੀ ਛੁੱਟੀ ਵਾਲੇ ਦਿਨ ਵੀ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਫਰਦ ਕੇਂਦਰਾਂ ਦੇ ਸਟਾਫ਼ ਅਤੇ ਪਟਵਾਰੀਆਂ ਨੇ ਕੰਮਕਾਜ ਜਾਰੀ ਰੱਖਿਆ, ਜਿੱਥੇ ਜ਼ਿਆਦਾਤਰ ਸਰਕਾਰੀ ਦਫ਼ਤਰ ਬੰਦ ਰਹੇ, ਉਥੇ ਹੀ ਫਰਦ ਕੇਂਦਰਾਂ ਵਿਚ ਸਟਾਫ਼ ਰਿਕਾਰਡ ਦੀ ਐਂਟਰੀ ਲਈ ਸਾਰਾ ਦਿਨ ਡਟਿਆ ਰਿਹਾ।
ਇਹ ਵੀ ਪੜ੍ਹੋ: ਪਾਣੀ ਦੇ ਮੁੱਦੇ 'ਤੇ ਰਾਜਾ ਵੜਿੰਗ ਦੀ ਚਿਤਾਵਨੀ, ਦਿੱਤਾ ਵੱਡਾ ਬਿਆਨ
ਯੂ. ਡੀ. ਆਈ. ਯੋਜਨਾ : 2 ਸਾਲ ਤੋਂ ਵਿਚਕਾਰ ਲਟਕਿਆ ਸੀ ਪ੍ਰਾਜੈਕਟ
ਜ਼ਿਕਰਯੋਗ ਹੈ ਕਿ ਅਰਬਨ ਡਾਟਾ ਐਂਟਰੀ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਸਰਕਾਰ ਨੇ ਲਗਭਗ 2 ਸਾਲ ਪਹਿਲਾਂ ਕੀਤੀ ਸੀ। ਇਸ ਦਾ ਉਦੇਸ਼ ਸੀ ਕਿ ਸੂਬੇ ਦੇ ਸਾਰੇ ਸ਼ਹਿਰਾਂ ਦੇ ਪੁਰਾਣੇ ਜ਼ਮੀਨੀ ਰਿਕਾਰਡ ਨੂੰ ਡਿਜੀਟਲ ਪਲੇਟਫਾਰਮ ’ਤੇ ਅਪਲੋਡ ਕੀਤਾ ਜਾਵੇ ਤਾਂ ਕਿ ਨਾਗਰਿਕਾਂ ਨੂੰ ਉਨ੍ਹਾਂ ਦੀ ਜ਼ਮੀਨ ਸਬੰਧੀ ਜਾਣਕਾਰੀ ਆਨਲਾਈਨ ਉਪਲੱਬਧ ਹੋ ਸਕੇ ਪਰ ਜਲੰਧਰ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੁਸਤੀ ਕਾਰਨ ਇਹ ਯੋਜਨਾ ਅਧੂਰੀ ਹੀ ਰਹਿ ਗਈ।

ਆਨਲਾਈਨ ਸਹੂਲਤ ਦੀ ਕਮੀ ਕਾਰਨ ਹੁਣ ਤਕ ਜਨਤਾ ਹੋ ਰਹੀ ਪ੍ਰੇਸ਼ਾਨ
ਜਲੰਧਰ ਦੇ ਪੁਰਾਣੇ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਹੁਣ ਤਕ ਇਸ ਗੱਲ ਤੋਂ ਪੀੜਤ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਜਾਂ ਪ੍ਰਾਪਰਟੀ ਦੀ ਫਰਦ ਲੈਣ ਲਈ ਫਰਦ ਕੇਂਦਰ ਦੇ ਚੱਕਰ ਕੱਟਣੇ ਪੈਂਦੇ ਸਨ। ਆਧੁਨਿਕ ਤਕਨੀਕ ਦੇ ਯੁੱਗ ਵਿਚ ਉਨ੍ਹਾਂ ਦੀ ਮੈਨੂਅਲ ਫਾਈਲਾਂ ਤੋਂ ਫਰਦ ਤਿਆਰ ਕਰਵਾਈ ਜਾਂਦੀ ਹੈ। ਕਈ ਵਾਰ ਫਾਈਲਾਂ ਗੁੰਮ ਵੀ ਪਾਈਆਂ ਗਈਆਂ ਜਾਂ ਉਨ੍ਹਾਂ ਵਿਚ ਤਰੁੱਟੀਆਂ ਮਿਲੀਆਂ, ਜਿਸ ਨਾਲ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੀਆਂ ਸੰਭਾਵਨਾਵਾਂ ਵਧ ਗਈਆਂ। ਹਾਲਾਂਕਿ ਪੰਜਾਬ ਸਰਕਾਰ ਨੇ ਪੋਰਟਲ ਆਧਾਰਿਤ ਸਹੂਲਤਾਂ ਸ਼ੁਰੂ ਕਰ ਦਿੱਤੀਆਂ ਹਨ ਪਰ ਰਿਕਾਰਡ ਆਨਲਾਈਨ ਨਾ ਹੋਣ ਕਾਰਨ ਇਹ ਸਹੂਲਤ ਕਾਗਜ਼ਾਂ ਤਕ ਹੀ ਸੀਮਤ ਰਹਿ ਗਈ ਸੀ। ਖ਼ਾਸ ਕਰਕੇ ਫਰਦ ਕੇਂਦਰ-1 ਦੀ ਮੱਠੀ ਰਫ਼ਤਾਰ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ: ਪਾਣੀ ਦੇ ਮੁੱਦੇ 'ਤੇ ਵਿਵਾਦ ਵਿਚਾਲੇ MP ਮਾਲਵਿੰਦਰ ਕੰਗ ਨੇ ਲਿਖੀ ਰਵਨੀਤ ਬਿੱਟੂ ਨੂੰ ਚਿੱਠੀ
ਲੇਬਰ ਡੇਅ ਦੀ ਛੁੱਟੀ ’ਚ ਵੀ ਸਾਰਾ ਦਿਨ ਕੰਮ ਵਿਚ ਜੁਟੇ ਰਹੇ ਕਰਮਚਾਰੀ
1 ਮਈ ਨੂੰ ਲੇਬਰ ਡੇਅ ਦੇ ਮੌਕੇ ’ਤੇ ਜਿਥੇ ਸੂਬੇ ਭਰ ਵਿਚ ਸਰਕਾਰੀ ਛੁੱਟੀ ਸੀ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਫਰਦ ਕੇਂਦਰ ਜਲੰਧਰ-1 ਅਤੇ ਜਲੰਧਰਰ-2 ਵਿਚ ਕਰਮਚਾਰੀਆਂ ਨੇ ਕੰਮਕਾਜ ਜਾਰੀ ਰੱਖਿਆ। ਸਟਾਫ਼ ਸਵੇਰ ਤੋਂ ਹੀ ਕੰਪਿਊਟਰਾਂ ਦੇ ਸਾਹਮਣੇ ਬੈਠ ਕੇ ਰਿਕਾਰਡ ਦੀ ਐਂਟਰੀ ਵਿਚ ਜੁਟਿਆ ਰਿਹਾ। ਉਥੇ ਹੀ ਸਬ-ਰਜਿਸਟਰਾਰ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਪਟਵਾਰਖਾਨੇ ਅਤੇ ਪੁਰਾਣੇ ਤਹਿਸੀਲ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਬਣੇ ਪਟਵਾਰੀਆਂ ਦੇ ਕਮਰਿਆਂ ਵਿਚ ਸਬੰਧਤ ਪਟਵਾਰੀ ਸਾਰਾ ਦਿਨ ਰੈਵੇਨਿਊ ਰਿਕਾਰਡ ਨੂੰ ਐਂਟਰ ਕਰਵਾਉਣ ਲਈ ਜੁਟੇ ਰਹੇ। ਫਰਦ ਕੇਂਦਰ-1 ਦੇ ਇਕ ਕਰਮਚਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅਜੇ ਵੀ ਬਹੁਤ ਸਾਰਾ ਰਿਕਾਰਡ ਪੈਂਡਿੰਗ ਹੈ ਪਰ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮਾਂ ਤੋਂ ਬਾਅਦ ਹੁਣ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਐਂਟਰੀ 31 ਮਈ ਤੋਂ ਪਹਿਲਾਂ ਪੂਰੀ ਹੋ ਜਾਵੇ।
ਡਿਜੀਟਲ ਰਿਕਾਰਡ ਨਾਲ ਜਨਤਾ ਨੂੰ ਇਹ ਹੋਵੇਗਾ ਲਾਭ
-ਫਰਜ਼ੀਵਾੜੇ ਦੀ ਗੁੰਜਾਇਸ਼ ਘਟੇਗੀ
-ਪ੍ਰਾਪਰਟੀ ਦੇ ਟਰਾਂਜੈਕਸ਼ਨ ਪਾਰਦਰਸ਼ੀ ਹੋਣਗੇ
-ਲੈਂਡ ਡਿਸਪਿਊਟਸ ਦੀ ਸੰਭਾਵਨਾ ਘਟੇਗੀ
-ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਹੋਵੇਗੀ
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170eamarinder singh raja warring
ਮੋਟਰਸਾਈਕਲ ਦੀ ਟੱਕਰ ਹੋਣ ’ਤੇ ਕੀਤੀ ਫਾਇਰਿੰਗ
NEXT STORY