ਸ਼ਾਮਚੁਰਾਸੀ, (ਚੁੰਬਰ)- ਜੁਆਇੰਟ ਫੋਰਮ ਦੇ ਸੱਦੇ ’ਤੇ ਮੁਲਾਜ਼ਮਾਂ ਵੱਲੋਂ ਉਪ-ਮੰਡਲ ਸ਼ਾਮਚੁਰਾਸੀ ਵਿਖੇ ਗੇਟ ਰੈਲੀ ਕੀਤੀ ਗਈ। ਇਹ ਗੇਟ ਰੈਲੀ ਮੰਗਾਂ ਲਾਗੂ ਨਾ ਕਰਨ ਅਤੇ ਰਹਿੰਦੀਆਂ ਮੰਗਾਂ ਨਾ ਮੰਨਣ ਤੋਂ ਇਲਾਵਾ ਡੀ. ਏ. ਦੀ ਕਿਸ਼ਤ ਨਾ ਦੇਣ, ਪੇਅ ਸਕੇਲ ਰਿਵਾਈਜ਼ ਨਾ ਕਰਨ ਅਤੇ ਪੇਅ ਬੈਂਡ ਨਾ ਦੇਣ ਵਿਰੁੱਧ ਕੀਤੀ ਗਈ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ 23 ਸਾਲਾਂ ਤੋਂ ਇੰਕਰੀਮੈਂਟ ਨਾ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰ ਕੇ ਉਨ੍ਹਾਂ ਵਿਚ ਰੋਹ ਹੈ। ਇਸ ਗੇਟ ਰੈਲੀ ਵਿਚ ਸਤਿੰਦਰ ਜੀਤ ਸਿੰਘ, ਨਿਰਮਲ ਸਿੰਘ ਪ੍ਰਧਾਨ ਟੀ. ਐੱਸ. ਯੂ., ਹਰਵਿੰਦਰ ਸਿੰਘ, ਅਸ਼ੋਕ ਕੁਮਾਰ ਪ੍ਰਧਾਨ ਲੋਕ ਏਕਤਾ ਮੰਚ, ਨਛੱਤਰ ਸਿੰਘ ਮੰਡਲ ਸਕੱਤਰ ਟੀ. ਐੱਸ. ਯੂ., ਸੁਰਜੀਤ ਸਿੰਘ ਅਤੇ ਹਰਭਜਨ ਸਿੰਘ ਜੇ. ਈ. ਆਦਿ ਨੇ ਸੰਬੋਧਨ ਕਰਦਿਆਂ ਆਪਣੀਆਂ ਰੱਖੀਆਂ ਮੰਗਾਂ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਕਿਹਾ। ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਗੀਆਂ ਗਈਆਂ ਤਾਂ ਉਕਤ ਜਥੇਬੰਦੀਆਂ ਜੋ ਪੰਜਾਬ ਪੱਧਰ ’ਤੇ ਕਾਰਜਸ਼ੀਲ ਹਨ, ਆਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੀਆਂ, ਜਿਸ ਦੀ ਸਾਰੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।
ਘਰ ’ਚੋਂ ਗਹਿਣੇ ਤੇ ਸਾਮਾਨ ਚੋਰੀ
NEXT STORY