ਅੰਮ੍ਰਿਤਸਰ (ਜ. ਬ.)- ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਧਾਰਮਿਕ ਸਜ਼ਾ ਪੂਰੀ ਕਰਦਿਆਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ’ਤੇ ਆਪਣਾ ਪੱਤਰ ਸੌਂਪਿਆ ਹੈ। ਉਪਰੰਤ ਲੰਗਾਹ ਦੀ ਘਰ ਵਾਪਸੀ ਹੋ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗੈਰ-ਹਾਜ਼ਰੀ ਵਿਚ ਇਹ ਪੱਤਰ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੇ ਪ੍ਰਾਪਤ ਕੀਤਾ। ਲੰਗਾਹ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਦੀ 25 ਨਵੰਬਰ ਨੂੰ ਸੇਵਾ ਲਾਈ ਸੀ, ਜਿਸ ਦੇ ਆਖਰੀ ਪਡ਼ਾਅ ਵਜੋਂ ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਕਰੀਬ 7 ਘੰਟੇ ਢਾਡੀ ਵਾਰਾਂ ਸੁਣੀਆਂ ਅਤੇ ਢਾਡੀ ਸਿੰਘਾਂ ਨੂੰ ਆਪਣੇ ਘਰੋਂ ਤਿਆਰ ਕਰਵਾ ਕੇ ਲਿਆਂਦਾ ਪ੍ਰਸ਼ਾਦਾ ਵੀ ਛਕਾਇਆ।
ਇਹ ਖ਼ਬਰ ਵੀ ਪੜ੍ਹੋ - ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਮਾਡਲ ਟਾਊਨ ਵਾਲੀ ਘਟਨਾ ਦੀ ਨਿਖੇਧੀ, 'ਬਹਿ ਕੇ ਹੱਲ ਕਰਨੇ ਚਾਹੀਦੇ ਨੇ ਮਸਲੇ'
ਉਨ੍ਹਾਂ ਕਿਹਾ ਕਿ ਅੱਜ ਭਾਵੇਂ ਮੈਂ ਅਕਾਲੀ ਦਲ ਪਾਰਟੀ ’ਚ ਨਹੀਂ ਹਾਂ ਪਰ ਮੈਂ ਆਖਰੀ ਸਾਹ ਤਕ ਅਕਾਲੀ ਹੀ ਰਹਾਂਗਾ। ਇਸ ਮੌਕੇ ਲੰਗਾਹ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਲੋਈਆਂ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਸਮੇਂ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਰਮਨ ਸੰਧੂ, ਜਸਪ੍ਰੀਤ ਰਾਣਾ, ਤੇਜਬੀਰ ਸਿੰਘ, ਗੁਰਜਿੰਦਰ ਸਿੰਘ ਅਠਵਾਲ, ਬਲਵਿੰਦਰ ਲੋਪਾ, ਸੁਖਵਿੰਦਰ ਪਖੀਵਾ, ਸਤਨਾਮ ਸਿੰਘ, ਸ਼ੁਭਕਰਨ ਸਿੰਘ, ਅਮਰੀਕ ਸਿੰਘ ਠੇਠਰਕੇ, ਹਰਜੋਤ ਸਿੰਘ ਬਾਠ, ਗੁਰਦੇਵ ਧਾਰੋਵਾਲੀ, ਲਾਲੀ ਰੱਤਾ, ਬਲਜੀਤ ਖੰਨਾ, ਬਿੱਟਾ ਸਿੰਘ ਪੂਰਾ, ਜਸਪਿੰਦਰ, ਮੋਹਨ ਲੰਗਾਹ, ਰਸ਼ਪਾਲ ਕਾਲਾ ਤਲਵੰਡੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਹਿਬਲ ਕਲਾਂ ਗੋਲੀਕਾਂਡ ’ਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਪੁੱਤਰ ਨੇ ਸਰਕਾਰੀ ਨੌਕਰੀ ਤੋਂ ਦਿੱਤਾ ਅਸਤੀਫ਼ਾ
NEXT STORY