ਲੁਧਿਆਣਾ(ਮਹੇਸ਼)-ਨੂਰਵਾਲਾ ਰੋਡ ਦੇ ਬੈਂਕ ਕਾਲੋਨੀ ਇਲਾਕੇ 'ਚ ਇਕ ਦੁਕਾਨਦਾਰ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ 20 ਸਾਲ ਦੀ ਲੜਕੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਨਿਹਾਰਿਕਾ ਦੀ ਲਾਸ਼ ਸ਼ਨੀਵਾਰ ਸ਼ਾਮ ਨੂੰ ਉਸਦੇ ਘਰੋਂ ਲਟਕਦੀ ਹੋਈ ਮਿਲੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਆਂਢੀ 'ਤੇ ਦੋਸ਼ ਲੱਗਾ ਹੈ ਕਿ ਲੜਕੀ ਨੂੰ ਨਿੱਜੀ ਰੰਜਿਸ਼ ਕਾਰਨ ਬਦਨਾਮ ਕਰ ਰਿਹਾ ਸੀ। ਲੜਕੀ ਦਾ ਰਿਸ਼ਤਾ ਵੀ ਉਸਨੇ ਤੁੜਵਾ ਦਿੱਤਾ ਸੀ। 28 ਜੂਨ ਨੂੰ ਵਿਆਹ ਹੋਣਾ ਸੀ ਪਰ ਮੁਲਜ਼ਮ ਵਲੋਂ ਝੂਠੀ ਬਦਨਾਮੀ ਕਾਰਨ ਵਿਆਹ ਰੱਦ ਹੋ ਗਿਆ। ਪਤਾ ਲੱਗਾ ਹੈ ਕਿ ਆਤਮਹੱਤਿਆ ਪਿੱਛੇ ਇਕ ਗੁਆਂਢੀ, ਜਿਸਦੀ ਹਲਵਾਈ ਦੀ ਦੁਕਾਨ ਹੈ, ਇਸ ਲੜਕੀ ਤੇ ਉਸਦੇ ਪਰਿਵਾਰ ਨਾਲ ਨਿੱਜੀ ਰੰਜਿਸ਼ ਰੱਖਦਾ ਸੀ ਅਤੇ ਉਸਨੇ ਲੜਕੀ ਦੇ ਹੋਣ ਵਾਲੇ ਸਹੁਰਿਆਂ 'ਚ ਵੀ ਗਲਤ ਜਾਣਕਾਰੀਆਂ ਦੇ ਕੇ ਬਦਨਾਮ ਕੀਤਾ ਸੀ। ਇਸ ਰੰਜਿਸ਼ ਦਾ ਕਾਰਨ ਮੁਲਜ਼ਮ ਦੀ ਪੁੱਤਰੀ ਦਾ ਮ੍ਰਿਤਕ ਲੜਕੀ ਦੇ ਭਰਾ ਨਾਲ ਕੋਈ ਵਿਵਾਦ ਹੋਇਆ ਸੀ, ਜਿਸਦਾ ਥਾਣੇ 'ਚ ਪੰਚਾਇਤੀ ਰਾਜ਼ੀਨਾਮਾ ਹੋ ਗਿਆ ਸੀ ਪਰ ਕਿਸੇ ਕਾਰਨ ਅੱਜ ਮੁਲਜ਼ਮ ਨੇ ਲੜਕੀ ਦੀ ਮਾਤਾ ਦੇ ਮੋਬਾਇਲ 'ਤੇ ਧਮਕੀ ਭਰੇ ਮੈਸੇਜ ਭੇਜੇ। ਜਦ ਉਸਦੀ ਮਾਤਾ ਨੀਲਮ ਸਮਝੌਤਾ ਕਰਵਾਉਣ ਟਾਈਪਿਸਟ ਕੋਲ ਗਈ ਤਾਂ ਉਸਨੇ ਮੁਲਜ਼ਮ ਨੂੰ ਸਮਝਾਉਣ ਦਾ ਭਰੋਸਾ ਦੇ ਕੇ ਮੈਸੇਜ ਡਿਲੀਟ ਕਰ ਦਿੱਤੇ। ਜਦ ਉਹ ਸ਼ਾਮ ਕਰੀਬ 6.30 ਵਜੇ ਘਰ ਵਾਪਸ ਆਈ ਤਾਂ ਲੜਕੀ ਦੀ ਲਾਸ਼ ਲਟਕ ਰਹੀ ਸੀ। ਸਮਾਚਾਰ ਲਿਖੇ ਜਾਣ ਤਕ ਪੁਲਸ ਮ੍ਰਿਤਕਾ ਦੇ ਮਾਤਾ ਦੇ ਬਿਆਨ 'ਤੇ ਕੇਸ ਦਰਜ ਕਰਨ ਦੀ ਪ੍ਰਕਿਰਿਆ 'ਚ ਜੁਟੀ ਹੋਈ ਸੀ।
2 ਪੇਜ ਦਾ ਮਿਲਿਆ ਸੁਸਾਈਡ ਨੋਟ
ਪੁਲਸ ਨੂੰ ਘਟਨਾ ਸਥਾਨ ਤੋਂ ਲੜਕੀ ਦੇ ਹੱਥੀਂ ਲਿਖਿਆ 2 ਪੇਜ ਦਾ ਸੁਸਾਈਡ ਨੋਟ ਵੀ ਮਿਲਿਆ ਹੈ। ਥਾਣਾ ਜੋਧੇਵਾਲ ਪੁਲਸ ਦਾ ਕਹਿਣਾ ਹੈ ਕਿ ਉਸ 'ਚ ਕਿਸੇ ਵਿਅਕਤੀ ਨੂੰ ਸਿੱਧੇ ਤੌਰ 'ਤੇ ਦੋਸ਼ੀ ਨਹੀਂ ਦਰਸਾਇਆ ਗਿਆ। ਉਸ 'ਚ ਵੀ ਆਪਣੇ ਮਨ-ਮਟਾਅ ਦੀਆਂ ਗੱਲਾਂ ਲਿਖੀਆਂ ਗਈਆਂ ਹਨ। ਏ. ਸੀ. ਪੀ. ਪਰਵਨਜੀਤ ਜੋਧੇਵਾਲ ਇੰਚਾਰਜ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਬਹੁਤ ਪ੍ਰੇਸ਼ਾਨ ਕਰਦਾ ਸੀ ਮੇਰੀ ਬੇਟੀ ਨੂੰ
ਨੀਲਮ ਨੇ ਦੱਸਿਆ ਕਿ ਉਹ ਦੁਕਾਨਦਾਰ, ਜੋ ਹਲਵਾਈ ਦਾ ਕੰਮ ਕਰਦਾ ਹੈ ਉਸਦੀ ਬੇਟੀ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ। ਉਸਦੀ ਬੇਟੀ ਇਕ ਪ੍ਰਾਈਵੇਟ ਸਕੂਲ 'ਚ 10 ਕਲਾਸ 'ਚ ਪੜ੍ਹਦੀ ਸੀ। ਜਦ ਉਹ ਸਕੂਲ ਆਇਆ ਜਾਇਆ ਕਰਦੀ ਸੀ ਤਾਂ ਉਹ ਹਲਵਾਈ ਉਸਦੀ ਬੇਟੀ ਨੂੰ ਅਸ਼ਲੀਲ ਟਿਪਣੀਆਂ ਕਰਦਾ ਸੀ ਅਤੇ ਜਾਣਕਾਰਾਂ ਨੂੰ ਉਸਦੀ ਬੇਟੀ ਨਾਲ ਛੇੜਛਾੜ ਲਈ ਉਕਸਾਉਂਦਾ ਸੀ। ਇੰਨਾ ਹੀ ਨਹੀਂ ਝੂਠੀ ਬਦਨਾਮੀ ਕਰ ਕੇ ਉਸਦੀ ਬੇਟੀ ਦਾ ਰਿਸ਼ਤਾ ਵੀ ਤੁੜਵਾ ਦਿੱਤਾ।
ਮੈਂ ਬਿਲਕੁਲ ਨਿਰਦੋਸ਼ ਹਾਂ
ਫਾਂਬੜਾ ਰੋਡ 'ਤੇ ਰਹਿਣ ਵਾਲੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਬਿਲਕੁਲ ਨਿਰਦੋਸ਼ ਹੈ। ਉਸਦਾ ਇਸ ਮਾਮਲੇ 'ਚ ਕੋਈ ਲੈਣਾ ਦੇਣਾ ਨਹੀਂ ਹੈ। ਸਮਝੌਤੇ ਦੇ ਬਾਅਦ ਉਸਨੇ ਲੜਕੀ ਅਤੇ ਉਸਦੇ ਪਰਿਵਾਰ ਵਾਲਿਆਂ ਵੱਲ ਦੇਖਿਆ ਤਕ ਨਹੀਂ। ਉਸ 'ਤੇ ਲਾਏ ਗਏ ਦੋਸ਼ ਝੂਠੇ ਹਨ। ਉਸਦਾ ਕਹਿਣਾ ਹੈ ਕਿ ਉਲਟਾ ਉਸਦੇ ਫੋਨ 'ਤੇ ਅਣਪਛਾਤੇ ਨੰਬਰਾਂ 'ਤੇ ਅਸ਼ਲੀਲ ਧਮਕੀਆਂ ਭਰੇ ਮੈਸੇਜ ਆ ਰਹੇ ਹਨ।
ਕ੍ਰਿਕਟ ਨੂੰ ਲੈ ਕੇ ਹੋਏ ਵਿਵਾਦ 'ਚ ਮਹਿਲਾ ਦੀ ਜਾਨ 'ਤੇ ਬਣ ਆਈ
NEXT STORY