ਗੁਰਦਾਸਪੁਰ (ਬਿਓਰੋ) : ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦੇ ਹੱਕ 'ਚ ਗੁਰਦਾਸਪੁਰ 'ਚ ਧਰਨਾ ਪ੍ਰਦਰਸ਼ਨ ਕਰ ਰਹੇ ਰਹੇ ਸੁਖਬੀਰ ਬਾਦਲ ਦੇ ਸਾਹਮਣੇ ਹੀ ਸਟੇਜ ਦੇ ਅੱਗੇ ਜਾ ਕੇ ਬੈਠਣ ਨੂੰ ਲੈ ਕੇ ਅਕਾਲੀ ਵਰਕਰ ਅਤੇ ਕਿਸਾਨ ਆਪਸ 'ਚ ਹੀ ਭਿੜ ਗਏ। ਮੌਕੇ 'ਤੇ ਮੌਜੂਦ ਸੁਖਬੀਰ ਬਾਦਲ ਅਤੇ ਮਜੀਠੀਆ ਨੇ ਸਾਰਿਆਂ ਨੂੰ ਹੱਥ ਜੋੜ ਕੇ ਮਾਮਲੇ ਨੂੰ ਸ਼ਾਂਤ ਕਰਨ ਨੂੰ ਕਿਹਾ। ਦੱਸ ਦਈਏ ਕਿ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਕਿਸਾਨਾਂ ਨੂੰ ਨਾ ਮਿਲਣ ਕਾਰਨ ਇਹ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ 'ਚ ਦਿੱਤਾ ਜਾ ਰਿਹਾ ਹੈ।

ਲੌਗੋਂਵਾਲ ਦੀ ਸਫ਼ਾਈ ’ਚ ਸੁਖਬੀਰ ਨੇ ਕੀਤੀਆਂ ‘ਗੋਲਮੋਲ ਗੱਲਾਂ’
NEXT STORY