ਲੁਧਿਆਣਾ (ਰਾਜ) : ਨਵੇਂ ਸਾਲ ਦੇ ਆਗਮਨ ’ਤੇ ਜਿੱਥੇ ਸਾਰਾ ਸ਼ਹਿਰ ਜਸ਼ਨ ਮਨਾ ਰਿਹਾ ਸੀ, ਉੱਥੇ ਹੀ ਫੋਕਲ ਪੁਆਇੰਟ ਦੇ ਇਲਾਕੇ ਗੋਬਿੰਦਗੜ੍ਹ ਵਿਚ ਸਥਿਤ 2 ਘਰਾਂ ਵਿਚ ਮਾਤਮ ਛਾ ਗਿਆ। ਇਕ ਘਰ ਵਿਚ 30 ਸਾਲ ਦੇ ਵਿਅਕਤੀ ਨੇ ਮਾਨਸਿਕ ਪ੍ਰੇਸ਼ਾਨੀ ਕਾਰਣ ਖ਼ੁਦਕੁਸ਼ੀ ਕਰ ਲਈ ਜਦਕਿ ਦੂਜੇ ਘਰ ਵਿਚ 19 ਸਾਲਾ ਨੌਜਵਾਨ ਨੇ ਜ਼ਬਰਨ ਹੋਈ ਮੰਗਣੀ ਤੋਂ ਦੁਖੀ ਹੋ ਕੇ ਜਾਨ ਦੇ ਦਿੱਤੀ। ਦੋਵੇਂ ਹੀ ਮਾਮਲਿਆਂ ਵਿਚ ਪੁਲਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਈਆਂ। ਜਿੱਥੇ ਇਕ ਲਾਸ਼ ਪੋਸਟਮਾਰਟਮ ਕਰਕੇ ਪਰਿਵਾਰ ਹਵਾਲੇ ਕਰ ਦਿੱਤੀ ਜਦਕਿ ਦੂਜੀ ਦੇ ਪਰਿਵਾਰ ਵਾਲਿਆਂ ਦੇ ਆਉਣ ’ਤੇ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਨੂੰ ਵੇਖ ਕੇ ਕੇਂਦਰ ਨੇ ਬਣਾਇਆ ਤਣਾਅ ਰਹਿਤ ਮਾਹੌਲ, 4 ਨੂੰ ਰਾਹਤ ਮਿਲਣ ਦੇ ਆਸਾਰ!
ਜਾਣਕਾਰੀ ਮੁਤਾਬਕ ਪਹਿਲੇ ਮਾਮਲੇ ਵਿਚ ਮਿ੍ਰਤਕ ਗੋਬਿੰਦਗੜ੍ਹ ਦੇ ਆਦਰਸ਼ ਨਗਰ ਦਾ ਰਹਿਣ ਵਾਲਾ ਸਮੀਦ ਅੰਸਾਰੀ (30) ਹੈ ਜੋ ਮੂਲ ਰੂਪ ਵਿਚ ਯੂ. ਪੀ. ਦੇ ਜ਼ਿਲ੍ਹਾ ਗਾਜ਼ਿਆਬਾਦ ਦਾ ਰਹਿਣ ਵਾਲਾ ਸੀ। ਉਸ ਦੇ ਘਰ ਵਿਚ ਪਤਨੀ ਅਤੇ 2 ਬੱਚੇ ਹਨ। ਪਤਨੀ ਦਾ ਕਹਿਣਾ ਹੈ ਕਿ ਸਮੀਦ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਵੀਰਵਾਰ ਦੇਰ ਰਾਤ ਉਹ ਕਮਰੇ ਵਿਚ ਇਕੱਲਾ ਸੀ। ਇਸ ਦੌਰਾਨ ਉਸ ਨੇ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ ਜਦੋਂ ਪਤਨੀ ਉਸ ਨੂੰ ਬੁਲਾਉਣ ਗਈ ਤਾਂ ਕਮਰੇ ਵਿਚ ਉਸ ਦੀ ਲਾਸ਼ ਲਟਕ ਰਹੀ ਸੀ। ਆਂਢ-ਗੁਆਂਢ ਨੇ ਪੁਲਸ ਨੂੰ ਸੂਚਨਾ ਦਿੱਤੀ। ਮਿ੍ਰਤਕ ਸਮੀਦ ਦੇ ਮਾਤਾ-ਪਿਤਾ ਪਿੰਡ ਵਿਚ ਰਹਿੰਦੇ ਹਨ। ਇਸ ਲਈ ਪੁਲਸ ਨੇ ਉਸ ਦੀ ਲਾਸ਼ ਮੌਰਚਰੀ ਵਿਚ ਰਖਵਾ ਦਿੱਤੀ ਹੈ। ਉਸ ਦੇ ਮਾਤਾ-ਪਿਤਾ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਹੋਵੇਗਾ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਹੁਣ ਰਾਏਪੁਰ ਖੁਰਦ ਦੇ ਕਿਸਾਨ ਨੇ ਤੋੜਿਆ ਦਮ
ਦੂਜੇ ਮਾਮਲੇ ਵਿਚ ਮਿ੍ਰਤਕ ਗੋਬਿੰਦਗੜ੍ਹ ਦੇ ਪਾਲ ਕਾਲੋਨੀ ਵਿਚ ਰਹਿਣ ਵਾਲਾ ਧਨੋਜ ਕੁਮਾਰ (19) ਹੈ ਜੋ ਬਿਹਾਰ ਦੇ ਦਰਭੰਗਾ ਦਾ ਰਹਿਣ ਵਾਲਾ ਸੀ। ਉਹ ਫੋਕਲ ਪੁਆਇੰਟ ਸਥਿਤ ਇਕ ਫੈਕਟਰੀ ਵਿਚ ਲੇਬਰ ਦਾ ਕੰਮ ਕਰਦਾ ਸੀ। ਪੁਲਸ ਮੁਤਾਬਕ ਪਰਿਵਾਰ ਵਾਲੇ ਉਸ ’ਤੇ ਜਲਦ ਵਿਆਹ ਕਰਨ ਦਾ ਦਬਾਅ ਪਾ ਰਹੇ ਸਨ ਪਰ ਧਨੋਜ ਅਜੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਪਰਿਵਾਰ ਵਾਲਿਆਂ ਨੇ ਦਬਾਅ ਪਾ ਕੇ ਉਸ ਦੀ ਮੰਗਣੀ ਕਰ ਦਿੱਤੀ ਅਤੇ ਵਿਆਹ ਅਜੇ ਤੈਅ ਹੋਣਾ ਸੀ ਜਿਸ ਕਾਰਣ ਉਹ ਪ੍ਰੇਸ਼ਾਨ ਸੀ। ਵੀਰਵਾਰ ਦੀ ਰਾਤ ਜਦੋਂ ਸਾਰੇ ਲੋਕ ਖੁਸ਼ੀ ਵਿਚ ਜਸ਼ਨ ਮਨਾਉਣ ਦੀ ਤਿਆਰੀ ਵਿਚ ਸਨ ਤਾਂ ਧਨੋਜ ਨੇ ਕਮਰੇ ਵਿਚ ਜਾ ਕੇ ਫਾਹ ਲਾ ਕੇ ਖੁਦਕੁਸ਼ੀ ਲਈ। ਜਾਂਚ ਅਧਿਕਾਰੀ ਏ. ਐੱਸ. ਆਈ. ਜਗਜੀਤ ਸਿੰਘ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਦੋਵੇਂ ਹੀ ਮਾਮਲਿਆਂ ਵਿਚ ਮੌਕੇ ’ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ þ। ਧਨੋਜ ਦਾ ਪੋਸਟਮਾਰਟਮ ਹੋ ਗਿਆ ਸੀ, ਜਿਸ ਵਿਚ 174 ਦੀ ਕਾਰਵਾਈ ਹੋਈ ਹੈ ਜਦੋਂਕਿ ਸਮੀਦ ਦੇ ਮਾਤਾ-ਪਿਤਾ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, 7ਵੇਂ ਤਨਖਾਹ ਕਮਿਸ਼ਨ ਅਨੁਸਾਰ ਨਵੀਆਂ ਭਰਤੀਆਂ ਨੂੰ ਪ੍ਰਵਾਨਗੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ ?
PSEB ਵੱਲੋਂ ਹੁਣ 2004 ਤੋਂ 2018 ਤੱਕ ਦੇ 'ਵਿਦਿਆਰਥੀਆਂ' ਨੂੰ ਵੀ ਦਿੱਤਾ ਗਿਆ ਵੱਡਾ ਤੋਹਫ਼ਾ
NEXT STORY