ਅਲੀਵਾਲ - ਬੀਤੀ ਦੇਰ ਸ਼ਾਮ ਕਸਬਾ ਅਲੀਵਾਲ 'ਚ ਇਕ ਮਾਨਸਿਕ ਤੌਰ 'ਤੇ ਬਿਮਾਰ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਲਵਦੀਪ ਤੂਰ (25) ਪੁੱਤਰ ਸਰਦਾਰੀ ਲਾਲ ਵਾਸੀ ਨਿਊ ਮਾਡਲ ਟਾਊਨ, ਪੁਲਸ ਲਾਇਨ ਰੋਡ ਬਟਾਲਾ ਵੱਜੋਂ ਹੋਈ।
ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਲਵਪ੍ਰੀਤ ਮੁਰਗੀ ਮੁਹੱਲਾ ਬਟਾਲਾ ਵਿਖੇ ਆਪਣੀ ਭੈਣ ਕੋਲੋਂ ਰੱਖੜੀ ਬਨਾਉਣ ਉਸ ਦੇ ਘਰ ਗਿਆ ਹੋਇਆ ਸੀ ਅਤੇ ਕੁਝ ਸਮਾਂ ਰੁਕਣ ਤੋਂ ਬਾਅਦ ਉਥੋਂ ਆਪਣੀ ਮਾਤਾ ਸਮੇਤ ਬਟਾਲਾ ਨਿਵਾਸੀ ਆਪਣੇ ਮਾਮੇ ਦੇ ਘਰ ਚਲਾ ਗਿਆ। ਉਨ੍ਹਾਂ ਕਿਹਾ ਕਿ ਸ਼ਾਮ ਦੇ ਸਮੇਂ ਬੁਲਟ ਮੋਟਰਸਾਈਕਲ 'ਤੇ ਬਿਨਾਂ ਦੱਸੇ ਘਰੋਂ ਚਲਾ ਗਿਆ। ਕੁਝ ਹੀ ਸਮੇਂ ਬਾਅਦ ਲਵਦੀਪ ਤੂਰ ਨੇ ਆਪਣੇ ਮੋਬਾਇਲ ਤੋਂ ਗੁਆਂਢੀਆਂ ਨੂੰ ਫੋਨ ਕਰਕੇ ਦੱਸਿਆ ਕਿ ਉਹ ਅਲੀਵਾਲ ਨਹਿਰ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਕੁਝ ਹੀ ਮਿੰਟਾਂ ਬਾਅਦ ਸਥਾਨਕ ਕਿਸੇ ਵਿਅਕਤੀ ਨੇ ਦੁਬਾਰਾ ਉਸੇ ਮੋਬਾਇਲ 'ਤੇ ਸੰਪਰਕ ਕਰਕੇ ਵਾਪਰੀ ਘਟਨਾ ਤੋਂ ਸਾਨੂੰ ਜਾਣੂ ਕਰਵਾਇਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਵਪ੍ਰੀਤ ਦਾ ਪਿਛਲੇ 5 ਸਾਲਾਂ ਤੋਂ ਮਨੋਰੋਗ ਮਾਹਰ ਕੋਲੋਂ ਇਲਾਜ ਚੱਲ ਰਿਹਾ ਹੈ ਅਤੇ ਕਦੇ-ਕਦੇ ਉਹ ਬਿਲਕੁਲ ਠੀਕ ਵੀ ਹੋ ਜਾਂਦਾ ਹੈ। ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਪੁਲਸ ਦੀ ਮਦਦ ਨਾਲ ਲਾਸ਼ ਦੀ ਭਾਲ ਕੀਤੀ ਪਰ ਦੇਰ ਰਾਤ ਤੱਕ ਵੀ ਕੋਈ ਸਫਲਤਾ ਹੱਥ ਨਹੀਂ ਲੱਗੀ ਪਰ ਅੱਜ ਸਵੇਰੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨਹਿਰ 'ਚੋਂ ਬਰਾਮਦ ਕਰ ਲਈ ਗਈ। ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ।
ਛੋਟੀ ਭਰਜਾਈ 'ਤੇ ਟੁੱਟ ਪੈ ਗਿਆ ਜੇਠ, ਕਰ ਦਿੱਤਾ ਲਹੂ-ਲੁਹਾਨ
NEXT STORY