ਲੁਧਿਆਣਾ(ਮਹੇਸ਼)-ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਕੇ ਵਾਪਸ ਘਰ ਪਰਤੇ 3 ਬੱਚਿਆਂ ਦੇ 35 ਸਾਲਾ ਪਿਓ ਨੇ ਵੀਰਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਖੁਦਕੁਸ਼ੀ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਦੱਸਿਆ ਕਿ ਅੱਜ ਕਰੀਬ 11 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਹਾਦੁਰ ਕੇ ਰੋਡ 'ਤੇ ਇਕ ਲੜਕੇ ਨੇ ਫਾਹਾ ਲੈ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਸੁਖਵਿੰਦਰ ਕਥਿਤ ਤੌਰ 'ਤੇ ਨਸ਼ੇ ਦਾ ਆਦੀ ਸੀ। ਉਸ ਦੇ 3 ਬੇਟੇ ਹਨ। ਸਭ ਤੋਂ ਵੱਡਾ ਬੇਟਾ 12 ਸਾਲ ਅਤੇ ਛੋਟਾ 5 ਸਾਲ ਦਾ ਹੈ। ਨਸ਼ਾ ਛੁਡਾਉਣ ਲਈ ਉਸ ਦੇ ਪਰਿਵਾਰ ਨੇ ਉਸ ਨੂੰ 3 ਮਹੀਨੇ ਪਹਿਲਾਂ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾ ਦਿੱਤਾ ਸੀ। 3 ਦਿਨ ਪਹਿਲਾਂ ਹੀ ਉਹ ਇਲਾਜ ਕਰਵਾ ਕੇ ਵਾਪਸ ਪਰਤਿਆ ਸੀ। ਘਰ ਦੇ ਹੇਠਾਂ ਹੀ ਉਸ ਦੀ ਮੀਟ ਦੀ ਦੁਕਾਨ ਹੈ, ਜਿੱਥੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਪਤਨੀ ਜਸਵਿੰਦਰ ਕੌਰ ਜਦੋਂ ਹੇਠਾਂ ਆਈ ਤਾਂ ਘਟਨਾ ਦਾ ਪਤਾ ਲੱਗਾ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਕੋਲੋਂ ਅਜਿਹੀ ਚੀਜ਼ ਨਹੀਂ ਮਿਲੀ, ਜਿਸ ਤੋਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗ ਸਕੇ। ਫਿਲਹਾਲ ਧਾਰਾ 174 ਤਹਿਤ ਕਾਰਵਾਈ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਗੰਨੇ ਦਾ ਰੇਟ 400 ਰੁਪਏ ਪ੍ਰਤੀ ਕੁਇੰਟਲ ਐਲਾਨੇ ਸਰਕਾਰ : ਸੰਘਰਸ਼ ਕਮੇਟੀ
NEXT STORY