ਗੁਰਦਾਸਪੁਰ, ਤਿਰਾਹ ਘਾਟੀ (ਵਿਨੋਦ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਤਿਰਾਹ ਘਾਟੀ ਵਿੱਚ ਪਾਕਿਸਤਾਨੀ ਫੌਜ ਦੇ ਸੁਰੱਖਿਆ ਆਪ੍ਰੇਸ਼ਨ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਇਸ ਦੌਰਾਨ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਫੌਜ ਨੂੰ 3 ਦਿਨਾਂ ਦੇ ਅੰਦਰ ਆਪ੍ਰੇਸ਼ਨ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਤਿਰਾਹ ਘਾਟੀ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਵਿਰੁੱਧ ਵੱਡੇ ਪੱਧਰ ’ਤੇ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਇਹ ਕਾਰਵਾਈ ਮੁੱਖ ਤੌਰ ’ਤੇ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਤਿਰਾਹ ਘਾਟੀ ਨੂੰ ਤਹਿਰੀਕ-ਏ-ਤਾਲਿਬਾਨ ਦਾ ਗੜ੍ਹ ਮੰਨਿਆ ਜਾਂਦਾ ਸੀ। ਇਸ ਦੌਰਾਨ ਤਿਰਾਹ ਘਾਟੀ ਵਿੱਚ ਸੁਰੱਖਿਆ ਕਾਰਵਾਈ ਨੂੰ ਲੈ ਕੇ ਰਾਜਨੀਤਿਕ ਤਣਾਅ ਵਧ ਰਿਹਾ ਹੈ। ਇਸ ਸਾਲ ਜਨਵਰੀ ਵਿੱਚ ਇੱਕ ਵੱਡੇ ਫੌਜੀ ਕਾਰਵਾਈ ਦੀਆਂ ਤਿਆਰੀਆਂ ਦੌਰਾਨ ਹਜ਼ਾਰਾਂ ਪਰਿਵਾਰ ਠੰਡੇ ਤੇ ਕਠੋਰ ਮੌਸਮ ਵਿੱਚ ਆਪਣੇ ਘਰਾਂ ਤੋਂ ਭੱਜਣ ਲੱਗੇ। ਇਸ ਨਾਲ ਆਬਾਦੀ ਦੇ ਪਲਾਇਨ ਅਤੇ ਖੇਤਰ ਵਿੱਚ ਸੰਭਾਵੀ ਮਨੁੱਖੀ ਸੰਕਟ ਦਾ ਡਰ ਪੈਦਾ ਹੋ ਗਿਆ। ਸਰਕਾਰ ਨੇ ਇਸ ਅੰਦੋਲਨ ਨੂੰ ਸਵੈਇੱਛਤ ਅਤੇ ਅੱਤਵਾਦੀਆਂ ਵਿਰੁੱਧ ਇੱਕ ਨਿਸ਼ਾਨਾਬੱਧ ਕਾਰਵਾਈ ਦੱਸਿਆ ਹੈ, ਜਦੋਂ ਕਿ ਸਥਾਨਕ ਨੇਤਾਵਾਂ ਅਤੇ ਜਿਰਗਾ ਸਮੂਹਾਂ ਨੇ ਇਸਨੂੰ ਜ਼ਬਰਦਸਤੀ ਵਿਸਥਾਪਨ ਦੱਸਿਆ ਹੈ।
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਸਵਾਤ ਮਿੰਗੋਰਾ ਵਿੱਚ ਇੱਕ ਪੀ.ਟੀ.ਆਈ ਰੈਲੀ ਦੌਰਾਨ ਚੇਤਾਵਨੀ ਦਿੱਤੀ ਕਿ ਜੇਕਰ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਤਿਰਾਹ ਕਾਰਵਾਈ ਨੂੰ ਨਹੀਂ ਰੋਕਿਆ ਗਿਆ, ਤਾਂ ਸੂਬਾਈ ਸਰਕਾਰ ਇੱਕ ਨਵੀਂ ਰਣਨੀਤੀ ਤਿਆਰ ਕਰੇਗੀ। ਉਨ੍ਹਾਂ ਕਿਹਾ ਜਦੋਂ ਉਹ ਸਾਨੂੰ ਹਰਾ ਨਹੀਂ ਸਕੇ, ਤਾਂ ਉਨ੍ਹਾਂ ਨੇ ਸਾਡੇ ’ਤੇ ਅੱਤਵਾਦ ਦਾ ਦੋਸ਼ ਲਗਾਇਆ। ਤਿਰਾਹ ਦੇ ਲੋਕਾਂ ਨੂੰ ਜ਼ਬਰਦਸਤੀ ਵਿਸਥਾਪਿਤ ਕੀਤਾ ਗਿਆ ਅਤੇ ਕਾਰਵਾਈ ਨੂੰ ਅੰਜਾਮ ਦੇਣ ਲਈ 24 ਮੈਂਬਰੀ ਕਮੇਟੀ ਬਣਾਈ ਗਈ ਸੀ। ਅਸੀਂ ਨਾ ਤਾਂ ਫੌਜ ਦੇ ਦੁਸ਼ਮਣ ਹਾਂ ਅਤੇ ਨਾ ਹੀ ਸੰਸਥਾਵਾਂ ਦੇ ਅਸੀਂ ਉਨ੍ਹਾਂ ਲੋਕਾਂ ਦੇ ਵਿਰੁੱਧ ਹਾਂ ਜੋ ਰਾਜਨੀਤੀ ਵਿੱਚ ਦਖਲ ਦਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਨੇ ਯੂਰਪੀ ਲੀਡਰਸ਼ਿਪ ਦਾ ਕੀਤਾ ਧੰਨਵਾਦ, ਸਮਝੌਤੇ ਨੂੰ ਦੱਸਿਆ ਇਤਿਹਾਸਕ 'ਮੀਲ ਪੱਥਰ'
NEXT STORY