ਹਲਵਾਰਾ(ਮਨਦੀਪ ਸਿੰਘ)-ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਬੁਢੇਲ (ਭੋਰਾ) ਦੀ ਕੁਲਦੀਪ ਕੌਰ ਜੋ 14 ਸਾਲ ਪਹਿਲਾਂ ਬੁਰਜ ਹਕੀਮਾਂ ਤੋਂ ਸਤਵੰਤ ਸਿੰਘ ਦੇ ਘਰ ਵਿਆਹ ਕੇ ਆਈ ਸੀ। ਕੁਲਦੀਪ ਕੌਰ ਦੇ ਦੋ ਲੜਕੀਆਂ ਅਤੇ ਇਕ ਲੜਕਾ ਹੈ । ਬੀਤੀ ਦੇਰ ਸ਼ਾਮ ਉਸ ਨੇ ਘਰੇਲੂ ਪਰੇਸ਼ਾਨੀ ਕਾਰਨ ਆਪਣੇ ਸਹੁਰੇ ਘਰ ਬੁਢੇਲ ਵਿਖੇ ਆਪਣੇ ਕਮਰੇ 'ਚ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਕੁਲਦੀਪ ਕੌਰ ਦੀ ਮਾਤਾ ਬਲਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਸਤਵੰਤ ਸਿੰਘ ਉਸ ਦੀ ਲੜਕੀ ਨੂੰ ਪਹਿਲਾਂ ਤੋਂ ਪਰੇਸ਼ਾਨ ਕਰਦਾ ਆ ਰਿਹਾ ਸੀ। ਇਸ ਕਾਰਨ ਉਸ ਦੀ ਲੜਕੀ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ ਪਰ ਇਸ ਘਟਨਾ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ । ਥਾਣਾ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸੁਧਾਰ 'ਚ ਕਾਰਵਾਈ ਕਰਨ ਉਪਰੰਤ ਸਰਕਾਰੀ ਹਸਪਤਾਲ ਸੁਧਾਰ ਵਿਖੇ ਮ੍ਰਿਤਕਾ ਕੁਲਦੀਪ ਕੌਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ।
ਕੋਠੀ 'ਚੋਂ ਨਕਦੀ ਤੇ ਗਹਿਣੇ ਚੋਰੀ
NEXT STORY