ਜੱਸੀਆਂ ਰੋਡ 'ਤੇ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਲ
ਲੁਧਿਆਣਾ(ਰਿਸ਼ੀ)-50 ਸਾਲਾ ਵਿਅਕਤੀ ਨੇ ਮੰਗਲਵਾਰ ਦੁਪਹਿਰ ਜੱਸੀਆਂ ਰੋਡ 'ਤੇ ਪਹਿਲਾਂ ਆਪਣਾ ਗਲ ਤੇਜ਼ਧਾਰ ਹਥਿਆਰ ਨਾਲ ਕੱਟ ਲਿਆ। ਰਾਹਗੀਰਾਂ ਨੇ ਲਹ-ਲੁਹਾਨ ਹਾਲਤ 'ਚ ਇਲਾਜ ਲਈ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਪਹਿਲੀ ਮੰਜ਼ਿਲ 'ਤੇ ਆ ਡਿੱਗਿਆ। ਮਾਨਸਿਕ ਪ੍ਰੇਸ਼ਾਨ ਵਿਅਕਤੀ ਨੇ ਇਕ ਦਿਨ 'ਚ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਥਾਣਾ ਡਵੀਜ਼ਨ ਨੰ. 4 ਦੇ ਇੰਚਾਰਜ ਰਾਜਵੰਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੀ ਪਛਾਣ ਕਰਨਾਲ, ਹਰਿਆਣਾ ਦੇ ਰਹਿਣ ਵਾਲੇ ਰਮੇਸ਼ ਕੁਮਾਰ ਦੇ ਰੂਪ ਵਿਚ ਹੋਈ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਕਈ ਸਾਲਾਂ ਤੋਂ ਲੁਧਿਆਣਾ 'ਚ ਇਕੱਲਾ ਰਹਿ ਰਿਹਾ ਹੈ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਉਸ ਨੇ ਦੱਸਿਆ ਕਿ ਉਹ ਘੰਟਾਘਰ ਕੋਲ ਹੀ ਸੌਂ ਕੇ ਆਪਣਾ ਗੁਜ਼ਾਰਾ ਕਰਦਾ ਹੈ। ਮੰਗਲਵਾਰ ਦੁਪਹਿਰ ਬਾਅਦ 3 ਵਜੇ ਉਸ ਨੇ ਜੱਸੀਆਂ ਰੋਡ 'ਤੇ ਆਪਣੇ ਗਲ 'ਤੇ ਤੇਜ਼ਧਾਰ ਹਥਿਆਰ ਮਾਰ ਲਿਆ, ਕੋਲੋਂ ਗੁਜ਼ਰ ਰਹੇ ਰਮੇਸ਼ ਕੁਮਾਰ ਨਾਮਕ ਵਿਅਕਤੀ ਨੇ ਉਸ ਜ਼ਖ਼ਮੀ ਹਾਲਤ 'ਚ ਦੇਖ ਕੇ ਪੁਲਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ, ਜਿਸ ਦੇ ਬਾਅਦ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਕੁਝ ਦੇਰ ਐਮਰਜੈਂਸੀ 'ਚ ਰਹਿਣ ਦੇ ਬਾਅਦ ਉਹ ਹਸਪਤਾਲ ਦੀ ਤੀਜੀ ਮੰਜ਼ਿਲ ਨੇ ਚਲਾ ਗਿਆ, ਜਿਥੇ ਉਸ ਨੇ ਆਪ੍ਰੇਸ਼ਨ ਥੀਏਟਰ ਦੇ ਬਾਹਰ ਲੱਗੇ ਸ਼ੀਸ਼ੇ ਨੂੰ ਤੋੜਿਆ ਅਤੇ ਫਿਰ ਹੇਠਾਂ ਛਾਲ ਮਾਰ ਦਿੱਤੀ। ਪੁਲਸ ਅਨੁਸਾਰ ਜ਼ਖ਼ਮੀ ਦੇ ਗਲ ਅਤੇ ਸਿਰ 'ਚ ਚਾਰ-ਚਾਰ ਟਾਂਕੇ ਲੱਗੇ ਹਨ, ਇਸ ਤੋਂ ਇਲਾਵਾ ਸਰੀਰ 'ਤੇ ਕਈ ਸੱਟਾਂ ਹਨ। ਪੁਲਸ ਉਸ ਦੇ ਪਰਿਵਾਰ ਬਾਰੇ ਪਤਾ ਲਾ ਰਹੀ ਹੈ।
ਟਕਰਾ ਜਾਣ 'ਤੇ ਸਰਪੰਚ ਨੇ ਵੇਟਰ ਨੂੰ ਮਾਰੀ ਗੋਲੀ
NEXT STORY