ਚੰਡੀਗੜ੍ਹ (ਪਾਲ) : ਲੋਕਾਂ ਦੀ ਮਾਨਸਿਕ ਸਿਹਤ ਨੂੰ ਦੁਰੱਸਤ ਰੱਖਣ ਲਈ ਰਾਸ਼ਟਰੀ ਪੱਧਰ ’ਤੇ ਟੈਲੀ ਮਾਨਸ ਦੀ ਸਹੂਲਤ ਸ਼ੁਰੂ ਕੀਤੀ ਗਈ। ਹੁਣ ਤੱਕ ਇਹ ਸਹੂਲਤ ਸੈਕਟਰ-32 ਸਥਿਤ ਜੀ.ਐੱਮ.ਸੀ.ਐੱਚ. ’ਚ ਸਵੇਰੇ 8 ਤੋਂ ਰਾਤ 8 ਵਜੇ ਤੱਕ ਸੀ ਪਰ ਹੁਣ ਜਲਦ ਹੀ ਇਸ ਸੇਵਾ ਨੂੰ 24 ਘੰਟੇ ਕਰ ਦਿੱਤਾ ਜਾਵੇਗਾ। ਪੀ.ਜੀ.ਆਈ. ਮਨੋਵਿਗਿਆਨ ਵਿਭਾਗ ਦੇ ਡਾ. ਰਾਹੁਲ ਚੱਕਰਵਰਤੀ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਉਹ ਇਹ ਸਹੂਲਤ ਨੂੰ 24 ਘੰਟੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸਟਾਫ਼ ਦੀ ਘਾਟ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਹਾਲ ਹੀ ’ਚ 6 ਨਵੇਂ ਕੌਂਸਲਰਾਂ ਦੀ ਭਰਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਬਾਅਦ ਇਹ ਸਹੂਲਤ 24 ਘੰਟੇ ਚਲਾਈ ਜਾ ਸਕੇਗੀ। ਇਹ ਸਹੂਲਤ ਪਿਛਲੇ ਸਾਲ ਸ਼ਹਿਰ ’ਚ ਸ਼ੁਰੂ ਕੀਤੀ ਗਈ ਸੀ। ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਆਸ-ਪਾਸ ਦੇ ਲੋਕਾਂ ਨੂੰ ਡਿਪਰੈਸ਼ਨ, ਤਣਾਅ ਅਤੇ ਮਾਨਸਿਕ ਰੋਗਾਂ ਦਾ ਇਲਾਜ ਘਰ ਬੈਠੇ ਹੀ ਮਿਲ ਰਿਹਾ ਹੈ। ਮਨੋਵਿਗਿਆਨੀ ਤੇ ਕੌਂਸਲਰ ਲੋਕਾਂ ਦੀ ਮਦਦ ਕਰ ਰਹੇ ਹਨ। ਕੋਵਿਡ ਦੌਰਾਨ ਸਾਰੇ ਵਰਗਾਂ ਦੇ ਲੋਕਾਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋਈ। ਇਨ੍ਹਾਂ ਲੋਕਾਂ ਦੀ ਮਦਦ ਲਈ ਕੇਂਦਰ ਨੇ ਟੈਲੀ ਮੈਂਟਲ ਹੈਲਥ ਅਸਿਸਟੈਂਟ ਅਤੇ ਨੈਸ਼ਨਲ ਐਕਸ਼ਨੇਬਲ ਪਲਾਨ ਸਟੇਟ (ਟੀ-ਮਾਨਸ) ਬਣਾਇਆ। ਇਸ ਦਾ ਟੀਚਾ ਉਨ੍ਹਾਂ ਲੋਕਾਂ ਨੂੰ ਮਾਨਸਿਕ ਸਹਾਇਤਾ ਪ੍ਰਦਾਨ ਕਰਨਾ ਹੈ, ਜੋ ਪਹੁੰਚ ਤੋਂ ਬਾਹਰ ਹਨ।
ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣਾਂ : 2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਜਾਰੀ
ਰੋਜ਼ਾਨਾ ਆਉਂਦੀਆਂ 10 ਤੋਂ 15 ਕਾਲਾਂ, ਸਹਾਇਤਾ ਲਈ 14416 ਜਾਂ 180089144416 ’ਤੇ ਕਰੋ ਫ਼ੋਨ
ਇਸ ਦੇ ਲਈ ਹਰ ਸੂਬੇ ਅਤੇ ਯੂ. ਟੀ. ’ਚ ਘੱਟੋ-ਘੱਟ ਇਕ ਕੇਂਦਰ ਹੋਵੇਗਾ। 24 ਘੰਟੇ ਚੱਲਣ ਵਾਲੀ ਇਸ ਸੇਵਾ ’ਚ ਪੀ. ਜੀ. ਆਈ. ਨਿਗਰਾਨੀ ਕਰ ਰਹੀ ਹੈ। ਇਸ ’ਚ ਪੰਜਾਬ, ਹਰਿਆਣਾ ਅਤੇ ਲੇਹ-ਲੱਦਾਖ ਸਣੇ 8 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸ਼ਾਮਲ ਹਨ। ਸਾਰੇ ਸੈਂਟਰਾਂ ’ਚ ਮਨੋਵਿਗਿਆਨੀ, ਕੌਂਸਲਰ, ਆਡੀਓ ਵਿਜ਼ੂਅਲ ਅਤੇ ਕੰਪਿਊਟਰ ਆਪਰੇਟਰਾਂ ਦੀ ਟੀਮ ਹੈ। ਇਸ ਸਮੇਂ ਰੋਜ਼ 10 ਤੋਂ 15 ਕਾਲਾਂ ਆ ਰਹੀਆਂ ਹਨ, ਜਿਨ੍ਹਾਂ ’ਚ ਜ਼ਿਆਦਾਤਰ ਮਰੀਜ਼ 18 ਤੋਂ 40 ਸਾਲ ਦੀ ਉਮਰ ਦੇ ਹਨ। ਉਹ ਰਿਸ਼ਤਿਆਂ ਦੀਆਂ ਉਲਝਣਾਂ, ਖੁਦਕੁਸ਼ੀ ਆਦਿ ਵਰਗੇ ਮਾਮਲਿਆਂ ਨੂੰ ਲੈ ਕੇ ਵੀ ਕਾਲ ਕਰਦੇ ਹਨ। ਡਿਪਰੈਸ਼ਨ ਡਿਸਆਰਡਰ, ਐਨਜ਼ਾਈਟੀ ਡਿਸਆਰਡਰ ਅਤੇ ਸਾਈਕੋਸੋਮੈਟਿਕ ਡਿਸਆਰਡਰ ਤੋਂ ਪੀੜਤ ਮਰੀਜ਼ ਜ਼ਿਆਦਾ ਹਨ। ਮਾਨਸਿਕ ਸਿਹਤ ਨੂੰ ਜ਼ਿਆਦਾਤਰ ਸਮਾਜ ’ਚ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਪਰ ਹੁਣ ਲੋਕ ਜਾਗਰੂਕ ਹੋ ਰਹੇ ਹਨ। ਸ਼ਾਇਦ ਇਹ ਵੀ ਕਾਰਨ ਹੈ ਕਿ ਮਰੀਜ਼ ਅੱਗੇ ਆ ਰਹੇ ਹਨ। ਜੇਕਰ ਕੋਈ ਮਾਨਸਿਕ ਸਹਾਇਤਾ ਲੈਣਾ ਚਾਹੁੰਦਾ ਹੈ ਤਾਂ ਉਹ 14416 ਜਾਂ 180089144416 ’ਤੇ ਕਾਲ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : 6000 ਰੁਪਏ ਦੀ ਰਿਸ਼ਵਤ ਲੈਂਦਾ ਏ. ਐੱਸ. ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ
2 ਕਰੋੜ ਰੁਪਏ ਦਾ ਬਜਟ
ਹਰੇਕ ਸੈਂਟਰ ਲਈ ਪੋਸਟਾਂ ਤੈਅ ਕੀਤੀਆਂ ਗਈਆਂ ਹਨ। ਨਾਲ ਹੀ ਸੈਂਟਰ ਤੇ ਹੋਰ ਲੋੜਾਂ ਲਈ 2 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਡਾਕਟਰਾਂ ਅਨੁਸਾਰ ਲੋੜ ਪੈਣ ’ਤੇ ਬਜਟ ਮੰਗਿਆ ਜਾ ਸਕਦਾ ਹੈ। 2016-17 ਦੇ ਸਰਵੇ ਅਨੁਸਾਰ ਦੇਸ਼ ਵਿਚ ਮਾਨਸਿਕ ਤੌਰ ’ਤੇ ਬਿਮਾਰ ਲੋਕਾਂ ਦੇ ਇਲਾਜ ਦਾ ਅੰਤਰ 70 ਤੋਂ 90 ਫ਼ੀਸਦੀ ਹੋ ਰਿਹਾ ਹੈ। ਕਈ ਲੋਕ ਜਾਣਦੇ ਹਨ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ ਪਰ ਇਹ ਨਹੀਂ ਪਤਾ ਕਿ ਕਿਵੇਂ ਮੰਗਣੀ ਹੈ। ਅਜਿਹੇ ’ਚ ਇਹ ਸਹੂਲਤ ਕਈ ਬਿੰਦੂਆਂ ਨੂੰ ਜੋੜਨ ਦੀ ਸਮਰੱਥਾ ਹੈ। ਕੋਵਿਡ ਤੋਂ ਬਾਅਦ ਮੁਸ਼ਕਲਾਂ ਵਧੀਆਂ ਹਨ। ਲੋਕ ਡਿਪਰੈਸ਼ਨ, ਤਣਾਅ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪਾਣੀ ਦੀ ਬੱਚਤ ਲਈ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪੂਸਾ-44 ਕਿਸਮ ਦੀ ਕਾਸ਼ਤ ’ਤੇ ਪਾਬੰਦੀ ਲਾਉਣ ਦਾ ਫੈਸਲਾ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ ਤੇ ਵਿਰੋਧੀ ਗਠਜੋੜ ਦੀ ਦੇਸ਼ ਨੂੰ ਕਮਜ਼ੋਰ ਦਿਖਾਉਣ ਦੀ ਕੋਸ਼ਿਸ਼ ਦੇਸ਼ ਦੀ ਬਹਾਦਰੀ ਦਾ ਅਪਮਾਨ : ਚੁੱਘ
NEXT STORY