ਲੁਧਿਆਣਾ(ਮਹੇਸ਼)-ਮਨੀ ਖੁਦਕੁਸ਼ੀ ਕੇਸ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਸਲੇਮ ਟਾਬਰੀ ਪੁਲਸ ਨੇ ਮ੍ਰਿਤਕ ਦੀ ਕਥਿਤ ਪ੍ਰੇਮਿਕਾ ਸਮੇਤ 2 ਲੋਕਾਂ 'ਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਦਿੱਤਾ। ਇਸ ਮਾਮਲੇ 'ਚ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਵਿਜੇ ਨਗਰ ਇਲਾਕੇ ਦੇ ਰਹਿਣ ਵਾਲੇ 19 ਸਾਲਾ ਮਨੀ ਨੇ ਪਿਛਲੀ ਮਹੀਨੇ 1 ਫਰਵਰੀ ਨੂੰ ਆਪਣੇ ਘਰ 'ਚ ਫਾਹਾ ਲੈ ਲਿਆ ਸੀ। ਉਸ ਸਮੇਂ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਸੀ। ਜਿਸ ਤੋਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗ ਸਕੇ ਪਰ ਬਾਅਦ ਵਿਚ ਪਰਿਵਾਰ ਵਾਲਿਆਂ ਨੇ ਮਨੀ ਦਾ ਮੋਬਾਇਲ ਪੁਲਸ ਦੇ ਸਾਹਮਣੇ ਪੇਸ਼ ਕੀਤਾ ਅਤੇ ਦੋਸ਼ ਲਾਇਆ ਕਿ ਮਨੀ ਨੇ ਮਨੀਸ਼ਾ ਕਾਰਨ ਖੁਦਕੁਸ਼ੀ ਕੀਤੀ ਹੈ, ਜਿਸਦੇ ਨਾਲ ਉਸਦੇ ਪ੍ਰੇਮ ਸਬੰਧ ਸਨ। ਪੁਲਸ ਨੇ ਮ੍ਰਿਤਕ ਦੇ ਪਿਤਾ ਅਸ਼ਵਨੀ ਕੁਮਾਰ ਦੀ ਸ਼ਿਕਾਇਤ 'ਤੇ ਮਨੀਸ਼ਾ ਤੇ ਮਨੀਸ਼ਾ ਦੇ ਦੋਸਤ ਜਤਿਨ ਖਿਲਾਫ ਕੇਸ ਦਰਜ ਕਰ ਲਿਆ। ਥਾਣਾ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਕੇਸ ਦਰਜ ਕਰ ਕੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਵੇਗਾ ਉਸਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਅਸ਼ਵਨੀ ਦਾ ਦੋਸ਼ ਹੈ ਕਿ ਉਸਦੇ ਬੇਟੇ ਨੇ ਮਨੀਸ਼ਾ ਅਤੇ ਜਤਿਨ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ ਅਤੇ ਉਸਦੇ ਬੇਟੇ ਦੀ ਮੌਤ ਦੇ ਜ਼ਿੰਮੇਵਾਰ ਇਹ ਦੋਵੇਂ ਹੀ ਹਨ।
ਮੀਰਾਂਕੋਟ ਦੀ ਸਿਆਸਤ 'ਚ ਆਇਆ ਵੱਡਾ ਭੂਚਾਲ
NEXT STORY