ਚੰਡੀਗੜ੍ਹ, (ਸੰਦੀਪ)- ਬੀਮਾਰੀ ਤੋਂ ਤੰਗ ਆ ਕੇ ਮੌਲੀਜਾਗਰਾਂ ਨਿਵਾਸੀ ਸਚਿਨ (32) ਨੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਸਚਿਨ ਨੂੰ ਪਿਛਲੇ ਸਾਲ ਬ੍ਰੇਨ ਹੈਮਰਜ ਹੋਇਆ ਸੀ ਜਿਸ ਤੋਂ ਬਾਅਦ ਉਹ ਬੇਹੱਦ ਪ੍ਰੇਸ਼ਾਨ ਸੀ। ਉਹ ਪਰਿਵਾਰ ਨਾਲ ਮੌਲੀਜਾਗਰਾਂ 'ਚ ਰਹਿੰਦਾ ਸੀ। ਕਿਸੇ ਕੰਮ ਕਾਰਨ ਉਸਦੀ ਪਤਨੀ ਆਪਣੇ ਪੇਕੇ ਗਈ ਹੋਈ ਸੀ ਅਤੇ ਉਹ ਘਰ 'ਚ ਇਕੱਲਾ ਸੀ। ਸੋਮਵਾਰ ਸਵੇਰੇ ਉਸਦੇ ਪਰਿਵਾਰ ਨੇ ਵੇਖਿਆ ਕਿ ਉਸਨੇ ਖੁਦ ਨੂੰ ਫਾਹ ਲਾ ਹੋਇਆ ਸੀ। ਉਨ੍ਹਾਂ ਨੇ ਤੁਰੰਤ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਅਮਰਿੰਦਰ ਨੇ ਡੀ. ਐੱਸ. ਪੀ. ਦਲਜੀਤ ਸਿੰਘ ਸਣੇ 2 ਪੁਲਸ ਅਧਿਕਾਰੀਆਂ ਨੂੰ ਪੁਲਸ ਸੇਵਾ ਤੋਂ ਡਿਸਮਿਸ ਕੀਤਾ
NEXT STORY