ਫਤਿਹਗੜ੍ਹ ਸਾਹਿਬ — ਮੋਬਾਇਲ 'ਚ ਖੁਦਕੁਸ਼ੀ ਦੀ ਰਿਕਾਡਿੰਗ ਕਰ ਕੇ ਕਾਰ ਡਰਾਈਵਰ ਪਿਤਾ ਨੇ ਮਾਸੂਮ ਬੱਚੀਆਂ ਸਮੇਤ ਨਹਿਰ 'ਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਫਤਿਹਗੜ੍ਹ ਦੇ ਪਿੰਡ ਕਜੌਲੀ ਸਥਿਤ ਭਾਖੜਾ ਨਹਿਰ ਦੇ ਕੋਲ ਚੰਡੀਗੜ੍ਹ ਨੰਬਰ ਇਕ ਕਾਰ ਲਾਵਾਰਿਸ ਹਾਲਤ 'ਚ ਮਿਲੀ ਸੀ। ਮਾਮਲੇ 'ਚ ਮੋੜ ਉਦੋਂ ਆ ਗਿਆ, ਜਦ ਕਾਰ 'ਚੋਂ ਬਰਾਮਦ ਮੋਬਾਇਲ ਤੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੀ ਰਿਕਾਡਿੰਗ ਮਿਲੀ। ਇਹ ਕਾਰ ਲਲਿਤ ਮੋਹਨ ਪੁੱਤਰ ਇੰਦਰਜੀਤ ਮਲਿਕ ਨਿਵਾਸੀ ਮਕਾਨ ਨੰ. 3584 ਮੋਲਿਆ (ਚੰਡੀਗੜ੍ਹ) ਦੀ ਦੱਸੀ ਜਾ ਰਹੀ ਹੈ।

ਉਹ ਮੋਹਾਲੀ 'ਚ ਕਾਰ ਡਰਾਈਵਰ ਦੇ ਤੌਰ 'ਤੇ ਕੰਮ ਕਰਦਾ ਸੀ। ਉਥੇ ਉਸ ਦੀ ਕਮਲਪ੍ਰੀਤ ਕੌਰ ਨੇ ਪੁਲਸ ਨੂੰ ਆਪਣੇ ਪਤੀ ਤੇ 2 ਬੱਚੀਆਂ ਕਸ਼ਿਸ਼ (9) ਤੇ ਦ੍ਰਿਸ਼ਟੀ (6) ਨੂੰ ਨਾਲ ਲੈ ਕੇ ਚਲਾ ਗਿਆ। ਕਾਫੀ ਦੇਰ ਤਕ ਨਾ ਆਉਣ 'ਤੇ ਜਦ ਉਸ ਨੇ ਫੋਨ ਕੀਤਾ ਤਾਂ ਲਲਿਤ ਨੇ ਕਿਹਾ ਕਿ ਉਹ ਬੱਚੀਆਂ ਨੂੰ ਆਈਸਕ੍ਰਿਮ ਖਿਲਾਉਣ ਆਇਆ ਹੈ। ਉਹ ਜਲਦ ਵਾਪਸ ਆ ਜਾਵੇਗਾ ਪਰ ਉਹ ਘਰ ਨਹੀਂ ਪਰਤਿਆ।

ਇਸ ਦੌਰਾਨ ਪਰਿਵਾਰ ਨੂੰ ਪਤਾ ਚਲਾ ਕਿ ਲਲਿਤ ਦੀ ਕਾਰ ਭਾਖੜਾ ਨਹਿਰ ਕਿਨਾਰੇ ਮਿਲੀ ਹੈ। ਉਸ ਦਾ ਮੋਬਾਇਲ ਫੋਨ ਵੀ ਕਾਰ 'ਚ ਪਿਆ ਮਿਲਿਆ ਹੈ। ਦੂਜੇ ਪਾਸੇ ਖਮਾੜਾ ਦੇ ਡੀ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਲਲਿਤ ਤੇ ਉਸ ਦੀਆਂ ਦੋ ਧੀਆਂ ਦੀ ਤਲਾਸ਼ ਜਾਰੀ ਹੈ। ਕਾਰ 'ਚ ਬਰਾਮਦ ਹੋਏ ਲਲਿਤ ਦੇ ਮੋਬਾਇਲ ਫੋਨ 'ਚ ਇਕ ਵੀਡੀਓ ਮਿਲਿਆ ਹੈ, ਜਿਸ 'ਚ ਉਸ ਨੇ ਕਿਸੇ ਨੂੰ ਵੀ ਖੁਦਕੁਸ਼ੀ ਕਰਨ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।
ਸਿੱਖਿਆ ਪ੍ਰੋਵਾਈਡਰ ਯੂਨੀਅਨ ਵਲੋਂ ਕਾਲੀਆਂ ਝੰਡੀਆਂ ਲੈ ਕੇ ਪੈਦਲ ਰੋਸ ਪ੍ਰਦਰਸ਼ਨ
NEXT STORY