ਫਾਜ਼ਿਲਕਾ (ਨਾਗਪਾਲ) : ਉਪ-ਮੰਡਲ ਫਾਜ਼ਿਲਕਾ ਦੇ ਪਿੰਡ ਸੁਰੇਸ਼ ਵਾਲਾ ਕੋਲ ਰੇਲਵੇ ਟਰੈਕ ’ਤੇ ਇਕ 18 ਸਾਲਾ ਨੌਜਵਾਨ ਵੱਲੋਂ ਰੇਲ ਗੱਡੀ ਅੱਗੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਝੁੱਗੇ ਗੁਲਾਬ ਸਿੰਘ ਦਾ ਇਕ 18 ਸਾਲ ਦਾ ਨੌਜਵਾਨ ਘਰੋਂ ਗਿਆ ਸੀ ਪਰ ਅੱਜ ਸਵੇਰੇ ਪਿੰਡ ਸੁਰੇਸ਼ਵਾਲਾ ਦੇ ਰੇਲਵੇ ਟਰੈਕ ’ਤੇ ਉਸ ਦੀ ਲਾਸ਼ ਮਿਲੀ।
ਉਸ ਦਾ ਸਿਰ ਧੜ ਤੋਂ ਅਲੱਗ ਸੀ। ਰੇਲਵੇ ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਗਿਆ ਹੈ।
ਪਾਸ਼ ਇਲਾਕੇ ਵਿਚ ਵੱਡੀ ਵਾਰਦਾਤ, ਰਿਸ਼ਤੇਦਾਰੀ 'ਚ ਗਏ ਪਰਿਵਾਰ ਨਾਲ ਇਹ ਕੀ ਹੋ ਗਿਆ
NEXT STORY