ਮੋਹਾਲੀ (ਜੱਸੀ) : ਇੱਥੇ ਪਿੰਡ ਮਟੌਰ ’ਚ 15 ਸਾਲਾ ਵਿਦਿਆਰਥੀ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਯੂ. ਪੀ. ਦਾ ਸੀ ਤੇ ਪਿੰਡ ਮਟੌਰ ’ਚ ਪਰਿਵਾਰ ਸਮੇਤ ਰਹਿੰਦਾ ਸੀ। ਜਾਣਕਾਰੀ ਮੁਤਾਬਕ ਵਿਦਿਆਰਥੀ ਨੇ ਜਦੋਂ ਖ਼ੁਦਕੁਸ਼ੀ ਕੀਤੀ ਤਾਂ ਪਰਿਵਾਰ ਯੂ. ਪੀ. ਗਿਆ ਸੀ। ਰੋਹਿਤ ਫ਼ੇਜ਼-3 ਸਰਕਾਰੀ ਸਕੂਲ ’ਚ 11ਵੀਂ ਦਾ ਵਿਦਿਆਰਥੀ ਸੀ। ਰੋਹਿਤ ਜਦੋਂ ਸਕੂਲ ਨਹੀਂ ਗਿਆ ਤਾਂ ਉਸ ਦੇ ਦੋਸਤ ਉਸ ਨੂੰ ਲਗਾਤਾਰ ਫੋਨ ਕਰ ਰਹੇ ਸਨ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।
ਜਦੋਂ ਰੋਹਿਤ ਦਾ ਦੋਸਤ ਉਸ ਮਿਲਣ ਲਈ ਘਰ ਆਇਆ ਤਾਂ ਘਰ ਅੰਦਰੋਂ ਦਰਵਾਜ਼ਾ ਬੰਦ ਸੀ। ਉਸ ਨੇ ਜ਼ੋਰ ਨਾਲ ਧੱਕਾ ਮਾਰਿਆ ਤਾਂ ਦਰਵਾਜ਼ਾ ਖੁੱਲ੍ਹ ਗਿਆ, ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਘਰ ਅੰਦਰ ਦਾ ਦ੍ਰਿਸ਼ ਦੇਖ ਕੇ ਰੋਹਿਤ ਦਾ ਦੋਸਤ ਕੁੱਝ ਦੇਰ ਲਈ ਸੁੰਨ ਹੋ ਗਿਆ ਤੇ ਰੌਲਾ ਪਾਉਂਦਾ ਹੋਇਆ ਬਾਹਰ ਵੱਲ ਭੱਜਿਆ। ਰੌਲਾ ਸੁਣ ਕੇ ਗੁਆਂਢੀ ਘਰੋਂ ਬਾਹਰ ਨਿਕਲੇ, ਜਿਨ੍ਹਾਂ ਨੇ ਘਟਨਾ ਬਾਰੇ ਪੁਲਸ ਨੂੰ ਸੂਚਨਾ ਦਿੱਤੀ।
ਮੌਕੇ ’ਤੇ ਪਹੁੰਚੀ ਮਟੌਰ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਮੁਰਦਾਘਰ ’ਚ ਰਖਵਾਈ। ਪੁਲਸ ਨੇ ਰੋਹਿਤ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੋਹਾਲੀ ਆਉਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਧਰ, ਪਤਾ ਚੱਲਿਆ ਹੈ ਕਿ ਪਰਿਵਾਰ ਰੋਹਿਤ ਦੀ ਮਾਂ ਦਾ ਆਪੇਰਸ਼ਨ ਕਰਵਾਉਣ ਲਈ ਯੂ. ਪੀ. ਗਿਆ ਸੀ। ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਪਰਿਵਾਰ ਵੀ ਅਣਜਾਣ ਹੈ।
ਦੁਖਦਾਈ ਖ਼ਬਰ: ਵਿਦੇਸ਼ 'ਚ ਵਾਪਰੇ ਹਾਦਸੇ ਨੇ ਬੁੱਝਾ'ਤਾ ਘਰ ਦਾ ਇਕਲੌਤਾ ਚਿਰਾਗ
NEXT STORY