ਸਮਾਲਸਰ (ਸੁਰਿੰਦਰ ਸਿੰਘ ਸੇਖਾਂ) - ਜ਼ਿਲਾ ਮੋਗਾ 'ਚ ਮਾਨਸਿਕ 'ਤੌਰ 'ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਜ਼ਿਲਾ ਮੋਗਾ ਦੇ ਪੁਲਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਮੌੜ ਆਬਾਦ ਵਿਖੇ ਊਧਮ ਸਿੰਘ ਪੁੱਤਰ ਨਾਜਰ ਸਿੰਘ ਜੱਟ ਸਿੱਖ ਉਮਰ 50 ਸਾਲ ਨਾਮੀ ਕਿਸਾਨ ਕੋਲ 50 ਕਿਲੇ ਜ਼ਮੀਨ ਹੈ ਅਤੇ ਉਹ ਕਰੀਬ ਪਿਛਲੇ 7 ਮਹੀਨੇ ਤੋਂ ਬਿਮਾਰ ਹੈ। ਉਸਦੇ 2 ਪੁੱਤਰ ਹਨ, ਜਿਨ੍ਹਾਂ 'ਚੋਂ ਇਕ ਲੜਕਾ ਵਿਦੇਸ਼ ਰਹਿਦਾ ਹੈ ਅਤੇ ਦੂਜਾ ਲੜਕਾ ਪਿੰਡ 'ਚ ਰਹਿ ਕੇ ਪੜਾਈ ਕਰਦਾ ਹੈ। ਬਿਮਾਰ ਹੋਣ ਕਾਰਨ ਉਹ ਪ੍ਰੇਸ਼ਾਨ ਰਹਿਦਾ ਸੀ, ਜਿਸ ਦੇ ਚਲਦਿਆਂ ਉਸ ਨੇ ਆਪਣੀ ਹੀ ਲਾਇਸੈਂਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
'ਆਰਮੀ ਲਿਟਰੇਚਰ ਫੈਸਟ' 'ਚ ਦਿਖਿਆ ਜਾਨਵਰਾਂ ਅਤੇ ਇਨਸਾਨਾਂ ਦਾ ਅਨੋਖਾ ਤਾਲਮੇਲ (ਤਸਵੀਰਾਂ)
NEXT STORY