ਅੰਮ੍ਰਿਤਸਰ (ਸੁਮੀਤ) - ਅੰਮ੍ਰਿਤਸਰ ਦੇ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਬਣੀ ਸਰਾਂ 'ਚ ਲੁਧਿਆਣਾ ਦੇ ਤਜਿੰਦਰ ਸਿੰਘ ਨਾਮ ਦੇ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਤਜਿੰਦਰ ਸਿੰਘ ਦੇ ਸਿਰ 'ਤੇ ਚਾਰ ਤੋਂ ਪੰਜ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਘਰੋਂ ਗੁਰੂਦੁਆਰਾ ਸਾਹਿਬ 'ਚ ਮੱਥਾ ਟੇਕਣ ਦਾ ਬਹਾਨਾ ਬਣਾ ਕੇ 2 ਦਿਨਾਂ ਤੋਂ ਸਰਾਂ 'ਚ ਰਹਿ ਰਿਹਾ ਸੀ। ਜਿਥੇ ਉਸ ਨੇ ਕਮਰੇ 'ਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੀ ਮੌਤ ਦੀ ਖਬਰ ਦੇ ਦਿੱਤੀ ਹੈ। ਐੱਸ.ਐੱਚ.ਓ. ਨੀਰਜ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਜੇਬ 'ਚੋਂ ਇਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਹੈ, ਜਿਸ 'ਚ ਉਸ ਨੇ ਆਪਣੀ ਬੇਟੀ ਨੂੰ ਯਾਦ ਕਰਦਿਆਂ ਜ਼ਿੰਦਗੀ ਜਿਊੁਣ ਦੀ ਪ੍ਰੇਰਣਾ ਦੇਣ ਦੀ ਗੱਲ ਕੀਤੀ ਹੈ।
ਜਲੰਧਰ : ਭਿਆਨਕ ਸੜਕ ਹਾਦਸੇ 'ਚ ਮਾਂ ਦੀ ਮੌਤ, ਪਿਤਾ ਸਮੇਤ 2 ਬੱਚੇ ਜ਼ਖਮੀ
NEXT STORY